ਸਰਕਾਰੀ ਪ੍ਰਾਇਮਰੀ ਸਕੂਲ ’ਚ ਕਿਤਾਬਾਂ ਵੰਡੀਆਂ

Saturday, Mar 23, 2019 - 03:57 AM (IST)

ਸਰਕਾਰੀ ਪ੍ਰਾਇਮਰੀ ਸਕੂਲ ’ਚ ਕਿਤਾਬਾਂ ਵੰਡੀਆਂ
ਸੰਗਰੂਰ (ਸ਼ਰਮਾ) -ਸਰਕਾਰੀ ਪ੍ਰਾਇਮਰੀ ਸਕੂਲ ਭਸੌਡ਼ ਪੱਛਮ ਵਿਖੇ ਰੋਟਰੀ ਕਲੱਬ (ਰਜਿ.) ਧੂਰੀ ਵੱਲੋਂ ਪ੍ਰਾਇਮਰੀ ਸਕੂਲਾਂ ਅਤੇ ਮਿਡਲ ਤੇ ਹਾਈ ਸਕੂਲਾਂ ਦੇ ਬੱਚਿਆਂ ਦੇ ਪੱਧਰ ਦੀਆਂ ਕਿਤਾਬਾਂ ਵੰਡੀਆਂ ਗਈਆਂ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਰੋਟਰੀ ਕਲੱਬ ਦੇ ਗਵਰਨਰ ਬਾਘ ਸਿੰਘ ਪੰਨੂੰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਡੀ. ਐੱਸ. ਚੰਡੋਕ, ਬਲਜੀਤ ਸਿੰਘ ਸਿੱਧੂ ਐਡਵੋਕੇਟ ਪ੍ਰਧਾਨ ਰੋਟਰੀ ਕਲੱਬ ਧੂਰੀ, ਚਰਨ ਸਿੰਘ ਮੁਸਾਫਿਰ, ਮਦਨ ਲਾਲ ਸ਼ਰਮਾ (ਦੋਵੇਂ ਰਿਟਾ. ਚੀਫ਼ ਮੈਨੇਜਰ ਸਟੇਟ ਬੈਂਕ ਆਫ ਪਟਿਆਲਾ), ਰਜਨੀਸ਼ ਗਰਗ ਵੀ ਮੌਜੂਦ ਸਨ। ਸਭ ਤੋਂ ਪਹਿਲਾਂ ਹੈੱਡ ਟੀਚਰ ਭਗਵਾਨ ਸਿੰਘ ਸੋਹੀ ਨੇ ਰੋਟਰੀ ਕਲੱਬ ਦੇ ਸਾਰੇ ਅਹੁਦੇਦਾਰਾਂ ਤੇ ਵੱਖ-ਵੱਖ ਸਕੂਲਾਂ ਤੋਂ ਕਿਤਾਬਾਂ ਪ੍ਰਾਪਤ ਕਰਨ ਆਏ ਅਧਿਆਪਕਾਂ ਨੂੰ ‘ਜੀ ਆਇਆਂ ਕਿਹਾ’ ਤੇ ਆਪਣੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਬਾਘ ਸਿੰਘ ਪੰਨੂੰ ਗਵਨਰ ਰੋਟਰੀ ਕਲੱਬ ਵੱਲੋਂ ਅਧਿਆਪਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਰੋਟਰੀ ਕਲੱਬ ਵੱਲੋਂ ਭਾਰਤ ਸਿੱਖਿਆ ਮਿਸ਼ਨ ਤਹਿਤ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਤਾਬਾਂ ਦੀ ਉਚਿਤ ਵਰਤੋਂ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਤੇ ਰੋਟਰੀ ਕਲੱਬ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਪਹੁੰਚੇ ਵੱਖ-ਵੱਖ ਸਕੂਲਾਂ ’ਚੋਂ ਲਗਭਗ 28 ਪ੍ਰਾਇਮਰੀ ਤੇ 19 ਮਿਡਲ ਤੋਂ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਕਿਤਾਬਾਂ ਵੰਡੀਆਂ ਗਈਆਂ। ਇਸ ਸਮੇਂ ਰੋਟਰੀ ਕਲੱਬ ਧੂਰੀ ਦੇ ਪ੍ਰਧਾਨ ਸ. ਬਲਜੀਤ ਸਿੰਘ ਸਿੱਧੂ ਐਡਵੋਕਟ ਵੱਲੋਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਲੱਬ ਵੱਲੋਂ ਵੱਖ-ਵੱਖ ਖੇਤਰਾਂ ’ਚ ਪਾਏ ਜਾਂਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ, ਉਸ ਦੇ ਨਾਲ ਹੀ ਹੈੱਡ ਟੀਚਰ ਭਗਵਾਨ ਸਿੰਘ ਸੋਹੀ ਵੱਲੋਂ ਰੋਟਰੀ ਕਲੱਬ ਧੂਰੀ ਨੂੰ ਕਿਤਾਬਾਂ ਵੰਡਣ ਲਈ ਦਿੱਤੇ ਸਹਿਯੋਗ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਪ੍ਰਿੰਸੀਪਲ ਅਰਜਿੰਦਰਪਾਲ ਸਿੰਘ ਦੇ ਨਾਲ ਦਰਸ਼ਨ ਸਿੰਘ, ਸਕੂਲ ਸਟਾਫ਼ ਦੇ ਮੈਡਮ ਸ਼ੈਲਜ਼ਾ ਮਰਵਾਹਾ, ਸੁਖਵਿੰਦਰ ਸਿੰਘ, ਮੈਡਮ ਜਸਵੀਰ ਕੌਰ ਤੇ ਵੱਖ-ਵੱਖ ਸਕੂਲਾਂ ਤੋਂ ਕਿਤਾਬਾਂ ਪ੍ਰਾਪਤ ਕਰਨ ਲਈ ਗੁਰਜੀਤ ਸਿੰਘ ਘਨੌਰ, ਹਰਦੀਪ ਸਿੰਘ, ਭੁਪਿੰਦਰ ਸਿੰਘ, ਹਰਵਿੰਦਰਪਾਲ, ਬੇਅੰਤ ਸਿੰਘ, ਕਮਲ ਰਾਜਪਾਲ, ਮੁਹੰਮਦ ਸਮਸ਼ਾਦ, ਲਖਜੀਤ ਸਿੰਘ, ਲੱਖਾ ਸਿੰਘ, ਤਾਰਾ ਸਿੰਘ, ਮੈਡਮ ਵੀਨਾ ਰਾਣੀ, ਗੁਰਪ੍ਰੀਤ ਕੌਰ, ਗੋਲਡੀ ਤਲਾਹਾ, ਜਸਪ੍ਰੀਤ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਧਿਆਪਕ ਪਹੁੰਚੇ ਹੋਏ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਜਗਜੀਤ ਸਿੰਘ ਨੇ ਬਾਖੂਬੀ ਨਿਭਾਈ। ਅੰਤ ’ਚ ਬਾਹਰੋਂ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।

Related News