1 ਜੂਨ ਤੋਂ ਝੋਨਾ ਬੀਜਣ ਸਬੰਧੀ ਭਾਕਿਯੂ ਵੱਲੋਂ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ

Saturday, Mar 23, 2019 - 03:56 AM (IST)

1 ਜੂਨ ਤੋਂ ਝੋਨਾ ਬੀਜਣ ਸਬੰਧੀ ਭਾਕਿਯੂ ਵੱਲੋਂ ਐੱਸ. ਡੀ. ਐੱਮ. ਦਫਤਰ ਅੱਗੇ ਧਰਨਾ
ਸੰਗਰੂਰ (ਸ਼ਾਮ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੱਦੇ ’ਤੇ ਬਲਾਕ ਸ਼ਹਿਣਾ ਦੇ ਦਰਜਨ ਦੇ ਕਰੀਬ ਕਰਜ਼ਾ ਮੁਆਫੀ ਤੋਂ ਰਹਿੰਦੇ ਕਿਸਾਨਾਂ ਆਪਣੇ ਕਰਜ਼ਾ ਮੁਆਫੀ ਦੇ ਫਾਰਮ ਲੈ ਕੇ ਐੱਸ.ਡੀ.ਐੱਮ . ਤਪਾ ਪੁੱਜ ਕੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਖਜ਼ਾਨਚੀ ਲਖਵੀਰ ਸਿੰਘ ਦੁੱਲਮਸਰ, ਬਲਾਕ ਪ੍ਰਧਾਨ ਭੋਲਾ ਸਿੰਘ ਛੰਨਾ, ਜਨਰਲ ਸਕੱਤਰ ਕੁਲਵੰਤ ਸਿੰਘ ਭਦੌਡ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੱਤ ਕਿਸਾਨ ਜਥੇਬੰਦੀਆਂ ਵੱਲੋਂ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਵਾਉਣ ਲਈ ਸੰਘਰਸ਼ ਵਿੱਢਿਆ ਜਾਵੇਗਾ। ਜੇਕਰ ਸਰਕਾਰ ਨਾ ਮੰਨੀ ਤਾਂ ਲੰਬਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਕਰਜ਼ਾ ਮੁਆਫੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਚੋਣਾਂ ਸਮੇਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਬੈਂਕਾਂ ’ਤੇ ਆਡ਼੍ਹਤੀਆਂ ਤੇ ਸੋਸਾਇਟੀਆਂ ਦਾ ਕਰਜ਼ਾ ਸਰਕਾਰ ਦੇਵੇਗੀ ਪਰ ਹੁਣ ਸਰਕਾਰ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਸਰਕਾਰ ਤੋਂ ਕਰਜ਼ਾ ਮੁਆਫ ਲਈ, ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਇਕ ਮੰਗ ਪੱਤਰ ਐੱਸ. ਡੀ. ਐੱਮ. ਤਪਾ ਨੂੰ ਸੌਂਪਿਆ ਗਿਆ। ਐੱਸ. ਡੀ. ਐੱਮ. ਰਾਜ ਕੁਮਾਰ ਪੀ. ਸੀ. ਐੱਸ . ਨੇ ਦੱਸਿਆ ਕਿ ਮੰਗ ਪੱਤਰ ਦੀ ਕਾਪੀ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ। ਇਸ ਸਮੇਂ ਬਲਾਕ ਦੇ ਸੀ. ਮੀਤ ਪ੍ਰਧਾਨ ਬੂਟਾ ਸਿੰਘ ਢਿੱਲਵਾਂ, ਪ੍ਰੈੱਸ ਸਕੱਤਰ ਕਰਮਜੀਤ ਸਿੰਘ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ, ਮੀਤ ਪ੍ਰਧਾਨ ਰਾਮ ਸਿੰਘ ਸ਼ਹਿਣਾ, ਬਿੱਕਰ ਸਿੰਘ ਦੁੱਲਮਸਰ, ਗੁਰਤੇਜ ਤਾਜੋਕੇ, ਸੁਖਦੇਵ ਮਹਿਤਾ, ਗੁਰਨਾਮ ਸਿੰਘ ਸੁਖਪੁਰਾ, ਜਗਜੀਤ ਸੁਖਪੁਰਾ, ਕਾਲਾ ਸਿੰਘ ਭਦੌਡ਼, ਗੁਰਮੇਲ ਸਿੰਘ ਜਗਜੀਤਪੁਰਾ, ਬਲਵੰਤ ਸਿੰਘ ਚੀਮਾ, ਹਰਬੰਸ ਚੀਮਾ, ਸਾਗਰ ਸਿੰਘ ਉਗੋਕੇ, ਜਗਰੂਪ ਸਿੰਘ ਢਿੱਲਵਾਂ, ਬਲਵੰਤ ਸਿੰਘ ਢਿੱਲਵਾਂ, ਨਛੱਤਰ ਘੁੰਨਸ, ਹਰਦੇਵ ਸਿੰਘ ਮੋਡ਼, ਸ਼ਿੰਦਰ ਭਦੌਡ਼ ਆਦਿ ਵੱਡੀ ਗਿਣਤੀ ’ਚ ਕਿਸਾਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

Related News