ਪੇਂਡੂ ਚੌਕੀਦਾਰ ਯੂਨੀਅਨ ਨੇ ਦਿੱਤਾ ਮੰਗ ਪੱਤਰ

Saturday, Mar 16, 2019 - 04:14 AM (IST)

ਪੇਂਡੂ ਚੌਕੀਦਾਰ ਯੂਨੀਅਨ ਨੇ ਦਿੱਤਾ ਮੰਗ ਪੱਤਰ
ਸੰਗਰੂਰ (ਪ੍ਰਵੀਨ)-ਪੰਜਾਬ ਭਰ ’ਚ ਚੌਕੀਦਾਰ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਸਰਕਾਰ ਤੇ ਲੋਕਾਂ ਦਰਮਿਆਨ ਬਾਖੂਬੀ ਨਿਭਾਅ ਰਹੇ ਹਨ, ਜੋ ਕਿ ਬਹੁਤ ਸੰਵੇਦਨਸ਼ੀਲ ਕਡ਼ੀ ਦੇ ਰੂਪ ’ਚ ਪੰਜਾਬ ਦੇ ਚੌਕੀਦਾਰ ਕੰਮ ਕਰਦੇ ਹਨ। ਇਸ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਰੇਕ ਸੁਨੇਹੇ ਨੂੰ ਪਿੰਡ ਤੱਕ ਲਿਜਾਣਾ, ਈਮਾਨਦਾਰੀ ਨਾਲ ਕੰਮ ਕਰਨਾ ਪਟਵਾਰੀ ਤੋਂ ਲੈ ਕੇ ਮਾਣਯੋਗ ਡਿਪਟੀ ਕਮਿਸ਼ਨਰ ਤੱਕ ਅਦਾਲਤਾਂ ਦੇ ਆਏ ਆਪਣੇ ਫੈਸਲੇ ਤੱਕ ਆਪਣੇ ਨਿੱਜੀ ਰੁਝੇਵੇਂ ਛੱਡ ਕੇ ਚੋਣ ਪ੍ਰਕਿਰਿਆ ’ਚ ਮੋਹਰੀ ਰੋਲ ਅਦਾ ਕਰਨਾ ਆਦਿ ਸਾਰਾ ਕੁਝ ਇਕ ਪੇਂਡੂ ਚੌਂਕੀਦਾਰ ਕਰਦਾ ਹੈ, ਜਿਸ ਬਦਲੇ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮਾਣ ਭੱਤਾ ਸਿਰਫ 1250/- ਰੁਪਏ ਪ੍ਰਤੀ ਮਹੀਨਾ ਹੈ। ਜਦੋਂ ਕਿ ਗੁਆਂਢੀ ਸੂਬਾ ਹਰਿਆਣਾ ਸਰਕਾਰ ਵੇਲੋਂ ਪੇਂਡੂ ਚੌਕੀਦਾਰਾਂ ਨੂੰ 7500/- ਪ੍ਰਤੀ ਮਹੀਨਾ ਹੈ। ਵਰਦੀ ਲਈ 2500 ਰੁ., ਡੰਡਾ, ਬੈਟਰੀ ਆਦਿ 1000/- ਰੁ. ਅਤੇ ਸਾਈਕਲ ਭੱਤਾ 3500/- ਰੁ. ਪ੍ਰਤੀ ਸਾਲਾਨਾ ਦਿੱਤਾ ਜਾਂਦਾ ਹੈ। ਸਰਕਾਰ ਆਪ ਹੀ ਅੰਦਾਜ਼ਾ ਲਾਵੇ ਕਿ ਅੱਜ ਦੇ ਮਹਿੰਗਾਈ ਦੇ ਯੁੱਗ ’ਚ ਇਕ ਚੌਕੀਦਾਰ ਆਪਣੇ ਪਰਿਵਾਰ ਦਾ ਗੁਜ਼ਾਰਾ 1250/- ਪ੍ਰਤੀ ਮਹੀਨੇ ਨਾਲ ਕਿਵੇਂ ਕਰ ਸਕਦਾ ਹੈ। ਸਾਡੀ ਪੰਜਾਬ ਸਰਕਾਰ ਨੂੰ ਪੁਰਜ਼ੋਰ ਬੇਨਤੀ ਹੈ ਕਿ ਸਾਡਾ ਹਰਿਆਣਾ ਪੈਟਰਨ ’ਤੇ ਤਨਖਾਹ ਅਤੇ ਹੋਰ ਖਰਚੇ ਜੋ ਹਰਿਆਣਾ ਸਰਕਾਰ ਦੇ ਰਹੀ ਹੈ, ਘੱਟੋ-ਘੱਟ ਉਹ ਤਾਂ ਦਿੱਤਾ ਜਾਵੇ। ਸਾਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਸਾਡੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਮਾਣ-ਭੱਤੇ ਤੇ ਹੋਰ ਮੰਗਾਂ ਵੱਲ ਉਚੇਚੇ ਤੌਰ ’ਤੇ ਧਿਆਨ ਦੇ ਕੇ ਵਿਸ਼ਵਾਸ ਦਾ ਪਾਤਰ ਬਣਾਏਗੀ ਪਰ ਅਸੀਂ 15-3-2019 ਨੂੰ ਆਪਣੀ ਤਨਖਾਹ ਵਧਾਉਣ ਸਬੰਧੀ ਧਰਨਾ ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਵਿਖੇ ਸ਼ੁਰੂ ਕਰਨਾ ਸੀ ਪਰ ਚੋਣ ਜ਼ਾਬਤੇ ਨੂੰ ਧਿਆਨ ’ਚ ਰੱਖਦੇ ਹੋਏ ਯੂਨੀਅਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਧਰਨਾ ਮੁਤਲਵੀ ਕੀਤਾ ਜਾਂਦਾ ਹੈ। ਇਸ ਸਮੇਂ ਪੇਂਡੂ ਚੌਕੀਦਾਰ ਯੂਨੀਅਨ ਸੂਬਾ ਪ੍ਰਧਾਨ ਸਤਿਗੂਰ ਸਿੰਘ ਮਾਝੀ, ਚੌਕੀਦਾਰ ਪਿੰਡ ਵਜ਼ੀਦਪੁਰ ਪ੍ਰਧਾਨ ਗੁਰਦੇਵ ਸਿੰਘ ਆਦਿ ਹੋਰ ਆਗੂ ਹਾਜ਼ਰ ਸਨ।

Related News