ਬੱਚਿਆਂ ਨੇ ਜਾਣਿਆ ਵਿਗਿਆਨ ਨੂੰ ਡੂੰਘਾਈ ਤੱਕ

Saturday, Mar 16, 2019 - 04:13 AM (IST)

ਬੱਚਿਆਂ ਨੇ ਜਾਣਿਆ ਵਿਗਿਆਨ ਨੂੰ ਡੂੰਘਾਈ ਤੱਕ
ਸੰਗਰੂਰ (ਬਾਂਸਲ)-ਵਿਗਿਆਨ, ਭਗਵਾਨ ਵੱਲੋਂ ਦਿੱਤਾ ਗਿਆ ਇਕ ਅਨਮੋਲ ਉਪਹਾਰ ਹੈ। ਜੇਕਰ ਮਨੁੱਖ ਇਸ ਦਾ ਸਦਉਪਯੋਗ ਕਰਦਾ ਹੈ ਤਾਂ ਆਉਣ ਵਾਲੇ ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦਾ ਹੈ ਅਤੇ ਆਪਣੇ ਜੀਵਨ ਨੂੰ ਪ੍ਰਗਤੀ ਦੀ ਰਾਹ ’ਤੇ ਲਿਆ ਸਕਦਾ ਹੈ। ਇਸੇ ਉਦੇਸ਼ ਨੂੰ ਲੈ ਕੇ ਦਿ ਮਿਲੇਨੀਅਮ ਸਕੂਲ ਵਿਚ ਵੀ ਵਿਗਿਆਨਕ ਕਲੱਬ ਬਣਾਇਆ ਹੈ ਜੋ ਕਿ ਬੱਚਿਆਂ ਵਿਚ ਵਿਗਿਆਨ ਸੋਚ ਦਾ ਨਿਰਮਾਣ ਕਰਦਾ ਹੈ ਅਤੇ ਉਨ੍ਹਾਂ ਨੂੰ ਜੀਵਨ ’ਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦਾ ਹੈ, ਜਿਨ੍ਹਾਂ ਤੋਂ ਵਿਗਿਆਨ ਪ੍ਰਤੀ ਉਨ੍ਹਾਂ ਦੀ ਰੁਚੀ ਹੋਰ ਜ਼ਿਆਦਾ ਵਧ ਜਾਂਦੀ ਹੈ ਅਤੇ ਉਹ ਵਿਸ਼ੇ ਦੀ ਡੂੰਘਾਈ ਆਸਾਨੀ ਨਾਲ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ। ਉਨ੍ਹਾਂ ਨੂੰ ਵੱਖ-ਵੱਖ ਪ੍ਰਯੋਗ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਅੰਦਰਲਾ ਆਤਮ ਵਿਸ਼ਵਾਸ ਹੋਰ ਵਧਦਾ ਹੈ ਅਤੇ ਉਨ੍ਹਾਂ ਦੇ ਰਚਨਾਤਮਕ ਕੌਸ਼ਲ ’ਚ ਵਾਧਾ ਹੁੰਦਾ ਹੈ।

Related News