ਨਾਇਬ ਤਹਿਸੀਲਦਾਰ ਵਡ਼ੈਚ ਨੇ ਅਹੁਦਾ ਸੰਭਾਲਿਆ
Sunday, Mar 10, 2019 - 04:12 AM (IST)
ਸੰਗਰੂਰ (ਰਾਕੇਸ਼)-ਸਬ ਤਹਿਸੀਲ ਭਦੌਡ਼ ਵਿਖੇ ਅੱਜ ਨਾਇਬ ਤਹਿਸੀਲਦਾਰ ਨਰਪਿੰਦਰਪਾਲ ਸਿੰਘ ਵਡ਼ੈਚ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਅਤੇ ਇਸ ਤੋਂ ਪਹਿਲਾ ਉਹ ਆਪਣੀਆਂ ਸੇਵਾਵਾਂ ਅਹਿਮਦਗਡ਼ ਵਿਖੇ ਦੇ ਰਹੇ ਸਨ। ਇਸ ਮੌਕੇ ਨਾਇਬ ਤਹਿਸੀਲਦਾਰ ਨਰਪਿੰਦਰਪਾਲ ਸਿੰਘ ਵਡ਼ੈਚ ਨੇ ਗੱਬਲਾਤ ਕਰਦਿਆਂ ਕਿਹਾ ਕਿ ਮੈ ਆਪਣਾ ਅਹੁਦਾ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਵਾਗਾ ਅਤੇ ਜੇਕਰ ਮੇਰੇ ਪ੍ਰਤੀ ਕਿਸੇ ਵੀ ਵਿਅਕਤੀ ਨੁੂੰ ਕੋਈ ਕੰਮ ਹੈ ਤਾਂ ਉਹ ਮੈਨੂੰ ਸਿੱਧਾ ਮਿਲ ਸਕਦਾ ਹੈ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਭਦੌਡ਼ ਦੇ ਪ੍ਰਧਾਨ ਡਾ. ਵਿਪਨ ਕੁਮਾਰ ਤੇ ਸੰਜੀਵ ਕੁਮਾਰ ਗਰਗ ਵੱਲੋਂ ਉਨ੍ਹਾਂ ਨੂੰ ਭਦੌਡ਼ ਆਉਣ ਦੀ ਖੁਸ਼ੀ ਵਿਚ ਬੁੱਕਾ ਭੇਟ ਕੀਤਾ ਗਿਆ। ਇਸ ਸਮੇਂ ਨਾਇਬ ਤਹਿਸੀਲਦਾਰ ਨਰਪਿੰਦਰਪਾਲ ਸਿੰਘ, ਡਾ. ਵਿਪਨ ਕੁਮਾਰ, ਡਾ. ਸੰਜੀਵ ਕੁਮਾਰ ਗਰਗ, ਐਡਵੋਕੇਟ ਕੀਰਤ ਸਿੰਗਲਾ, ਗੁਰਦੀਪ ਸਿੰਘ ਡਾਟਾ ਆਪਰੇਟਰ, ਨਸੀਬ ਚੰਦ ਅਸ਼ਟਾਮ ਫਰੋਸ, ਨਛੱਤਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
