ਕਾਂਗਰਸ ਹਰ ਵਰਗ ਦੀ ਪਾਰਟੀ : ਧਾਲੀਵਾਲ

Friday, Mar 08, 2019 - 03:42 AM (IST)

ਕਾਂਗਰਸ ਹਰ ਵਰਗ ਦੀ ਪਾਰਟੀ : ਧਾਲੀਵਾਲ
ਸੰਗਰੂਰ (ਮੇਸ਼ੀ,ਹਰੀਸ਼)-ਆਲੀਕੇ ਰੋਡ ’ਤੇ ਸਥਿਤ ਕੋਲਡ ਸਟੋਰ ਤੋਂ ਕਾਂਗਰਸੀ ਆਗੂ ਅਮਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸੈਂਕਡ਼ੇ ਕਾਂਗਰਸੀ ਵਰਕਰ ਕਾਫਲੇ ਦੇ ਰੂਪ ਵਿਚ ਬੱਸਾਂ ਰਾਹੀਂ ਕਾਂਗਰਸ ਦੀ ਮੋਗਾ ਰੈਲੀ ਲਈ ਰਵਾਨਾ ਹੋਏ। ਇਸ ਮੌਕੇ ਸੂਬਾ ਕਾਂਗਰਸ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਾਂਗਰਸ ਹਰ ਵਰਗ ਦੀ ਪਾਰਟੀ ਹੈ ਤੇ ਬਿਨਾਂ ਭੇਦ-ਭਾਵ ਤੋਂ ਲੋਕ ਸਰਕਾਰ ਦੀਆਂ ਨੀਤੀਆਂ ਨੂੰ ਕਬੂਲ ਕਰ ਰਹੇ ਹਨ, ਜਿਸ ਕਰਕੇ ਇਲਾਕੇ ਦੇ ਲੋਕਾਂ ਵਿਚ ਕਾਂਗਰਸ ਦੀ ਮੋਗਾ ਰੈਲੀ ਸਬੰਧੀ ਪੂਰਾ ਜੋਸ਼ ਹੈ, ਜਿਥੇ ਪੁੱਜ ਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖਡ਼ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਵਿਚਾਰ ਸੁਣਨ ਲਈ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ, ਜਿਸ ਵਜੋਂ ਅੱਜ ਸੈਂਕਡ਼ੇ ਲੋਕਾਂ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਭੇਜੀਆਂ ਬੱਸਾਂ ਵਿਚ ਕਾਫਲੇ ਦੇ ਰੂਪ ’ਚ ਪੁੱਜ ਕੇ ਹਾਜ਼ਰੀ ਲਗਵਾਈ ਗਈ ਹੈ। ਇਸ ਸਮੇਂ ਅਮਰ ਸਿੰਘ ਧਾਲੀਵਾਲ, ਡਾ. ਲਾਭ ਸਿੰਘ ਚਹਿਲ, ਵਿਨੋਦ ਕੁਮਾਰ ਵਿੰਨੀ, ਅਮਰ ਨਾਥ, ਰਜਿੰਦਰ ਸਿੰਘ ਧਾਲੀਵਾਲ, ਨੱਛਤਰ ਸਿੰਘ ਸੱਤੂ, ਸ਼ਾਮ ਲਾਲ, ਸ਼ਰਨੀ ਕੁਮਾਰ, ਜਰਨੈਲ ਸਿੰਘ ਦਰਾਜ, ਡਾ. ਦਰਸ਼ਨ ਸਿੰਘ ਚੌਧਰੀ ਦਰਾਕਾ ਚਮਕੌਰ ਸਿੰਘ ਚੌਧਰੀ, ਗੁਰਜੰਟ ਸਿੰਘ ਲਾਲੀ, ਨਛੱਤਰ ਸਿੰਘ, ਕਾਲਾ ਸਿੰਘ, ਭੂਰਾ ਸਿੰਘ ਤਰਸੇਮ ਸਿੰਘ ਜੈਮਲ ਸਿੰਘ ਵਾਲਾ, ਸੁੱਖੀ ਸਰਪੰਚ, ਬਲੌਰ ਸਿੰਘ, ਹਰਦੇਵ ਸਿੰਘ, ਗਗਨ ਸਿੰਘ, ਰਣਜੀਤ ਸਿੰਘ, ਰੇਸ਼ਮ ਸਿੰਘ ਆਦਿ ਵੱਡੀ ਗਿਣਤੀ ’ਚ ਸ਼ਾਮਲ ਹੋਏ।

Related News