ਬੀਬੀ ਘਨੌਰੀ ਨੇ ਪੰਚਾਇਤਾਂ ਨੂੰ 65 ਲੱਖ ਦੀਆਂ ਗ੍ਰਾਂਟਾਂ ਵੰਡੀਆਂ

Tuesday, Feb 26, 2019 - 03:52 AM (IST)

ਬੀਬੀ ਘਨੌਰੀ ਨੇ ਪੰਚਾਇਤਾਂ ਨੂੰ 65 ਲੱਖ ਦੀਆਂ ਗ੍ਰਾਂਟਾਂ ਵੰਡੀਆਂ
ਸੰਗਰੂਰ (ਸਿੰਗਲਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਦੀ ਨੁਹਾਰ ਬਦਲਣ ਲਈ ਕਾਂਗਰਸ ਪਾਰਟੀ ਹਲਕਾ ਮਹਿਲ ਕਲਾਂ ਦੀ ਇੰਚਾਰਜ ਅਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਵੱਲੋਂ ਸ਼ੇਰਪੁਰ ਬਲਾਕ ਦੇ 21 ਪਿੰਡਾਂ ਦੀਆਂ ਪੰਚਾਇਤਾਂ ਨੂੰ 65 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ ਗਏ। ਪਿੰਡ ਟਿੱਬਾ, ਗੁਰਬਖਸ਼ਪੁਰਾ, ਪੰਜਗਰਾਈਆਂ ਅਤੇ ਬਧੇਸ਼ਾ ਵਿਚ ਲੋਕਾਂ ਦੇ ਜੁਡ਼ੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ’ਚ ਕੀਤੇ ਵਾਅਦੇ ਲਡ਼ੀਵਾਰ ਪੂਰੇ ਕੀਤੇ ਜਾ ਰਹੇ ਹਨ। ਪੰਜਾਬ ਨੂੰ ਮੁਡ਼ ਖੁਸ਼ਹਾਲ ਬਣਾਉਣ ਲਈ ਸਿਰਤੋਡ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਭਾਵੇਂ ਪੰਚਾਇਤਾਂ ਨੂੰ 65 ਲੱਖ ਦੇ ਕਰੀਬ ਗ੍ਰਾਂਟਾਂ ਵੰਡੀਆਂ ਜਾ ਚੁੱਕੀਆਂ ਹਨ ਪਰ ਰਹਿੰਦੇ ਪਿੰਡਾਂ ਨੂੰ ਵੀ ਬਹੁਤ ਜਲਦ ਚੈੱਕ ਤਕਸੀਮ ਕੀਤੇ ਜਾਣਗੇ। ਇਸ ਮੌਕੇ ਧਾਰਮਕ ਸ਼ਖ਼ਸੀਅਤ ਬਾਬਾ ਹਾਕਮ ਸਿੰਘ ਗੰਡੇਵਾਲ , ਸੀਨੀਅਰ ਆਗੂ ਸੁਦੇਸ਼ ਰਾਣੀ, ਸਰਪੰਚ ਸਰਬਜੀਤ ਕੌਰ ਟਿੱਬਾ, ਬਲਾਕ ਪ੍ਰਧਾਨ ਹਰਦੀਪ ਸਿੰਘ ਹੈਪੀ ਘਨੌਰੀ, ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਖੇਡ਼ੀ, ਸੇਵਕ ਸਿੰਘ ਭਗਵਾਨਪੁਰਾ, ਕਰਮਜੀਤ ਸਿੰਘ, ਸਰਪੰਚ ਬਲਜੀਤ ਕੌਰ ਗੰਡੇਵਾਲ, ਹਾਕਮ ਸਿੰਘ ਪਟਵਾਰੀ, ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਫੌਜੀ, ਅਮਨਦੀਪ ਸਿੰਘ ਬਧੇਸ਼ਾ, ਰਾਜਵੀਰ ਸਿੰਘ ਪੀ. ਏ. ਘਨੌਰੀ ਅਤੇ ਸਾਬਕਾ ਸਰਪੰਚ ਹਰਬੰਸ ਸਿੰਘ ਖੇਡ਼ੀ ਵੀ ਹਾਜ਼ਰ ਸਨ।

Related News