ਮਾਡਰਨ ਕਾਲਜ ਸ਼ੇਰਗਡ਼੍ਹ ਚੀਮਾ ਨੇ ਅੰਤਰ ਕਾਲਜ ਮੁਕਾਬਲੇ ’ਚ ਮਾਰੀਆਂ ਮੱਲਾਂ

Tuesday, Feb 26, 2019 - 03:50 AM (IST)

ਮਾਡਰਨ ਕਾਲਜ ਸ਼ੇਰਗਡ਼੍ਹ ਚੀਮਾ ਨੇ ਅੰਤਰ ਕਾਲਜ ਮੁਕਾਬਲੇ ’ਚ ਮਾਰੀਆਂ ਮੱਲਾਂ
ਸੰਗਰੂਰ (ਰਿਖੀ, ਬੋਪਾਰਾਏ)-ਮਾਡਰਨ ਕਾਲਜ ਆਫ ਐਜੂਕੇਸ਼ਨ ਸ਼ੇਰਗਡ਼੍ਹ ਚੀਮਾ ਦੀਆਂ ਵਿਦਿਆਰਥਣਾਂ ਨੇ ਅਕਾਲ ਕਾਲਜ ਆਫ ਐਜੂਕੇਸ਼ਨ ਗੁਰਸਾਗਰ ਮਸਤੂਆਣਾ ਸਾਹਿਬ ’ਚ ਹੋਏ ਅੰਤਰ ਕਾਲਜ ਮੁਕਾਬਲਾ ’ਚ ਆਪਣੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਪ੍ਰਤੀਯੋਗਤਾ ’ਚ ਕੁੱਲ 18 ਟੀਮਾਂ ਨੇ ਭਾਗ ਲਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਕ੍ਰਿਆਵਾਂ ’ਚ ਭਾਗ ਲੈਂਦੇ ਹੋਏ ਮਰੀਅਮ, ਸਾਦੀਆ, ਸਵਰਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਮਾਡਲ ਮੇਕਿੰਗ ਮੁਕਾਬਲੇ ’ਚ ਰੁਖਸਾਰ ਨੇ ਪਹਿਲਾ ਦਰਜਾ, ਸ਼ਰਨਜੀਤ ਕੌਰ ਨੇ ਪਹਿਲਾ ਦਰਜਾ, ਸੀਮਾ ਰਾਨੀ ਨੇ ਦੂਜਾ ਦਰਜਾ, ਨਿਮਸ਼ਾ ਨੇ ਤੀਜਾ ਦਰਜਾ ਹਾਸਲ ਕੀਤਾ। ਇਸ ਤੋਂ ਇਲਾਵਾ ਫਾਈਨ ਆਰਟਸ ਦੀਆਂ ਕਿਰਿਆਵਾਂ ’ਚ ਇੰਨੂ ਮੇਕਿੰਗ ’ਚ ਰਾਣੀ ਵੱਲੋਂ ਪਹਿਲਾ ਦਰਜਾ, ਪਰਾਂਦਾ ਮੇਕਿੰਗ ’ਚ ਗੁਰਕੀਰਤ ਵੱਲੋਂ ਪਹਿਲਾ ਦਰਜਾ, ਫਾਈਲ ਕਵਰ ਮੇਕਿੰਗ ’ਚ ਸ਼ਹਿਰੀਨ ਵੱਲੋੋਂ ਦੂਜਾ ਦਰਜਾ, ਡਸਟਬਿਨ ਮੇਕਿੰਗ ’ਚ ਹਰਪ੍ਰੀਤ ਕੌਰ ਨੇ ਪਹਿਲਾ ਦਰਜਾ ਹਾਸਲ ਕੀਤਾ ਅਤੇ ਕਵਿਤਾ ਉਚਾਰਨ ਮੁਕਾਬਲੇ ’ਚ ਕਮਲਪ੍ਰੀਤ ਕੌਰ ਵੱਲੋਂ ਪਹਿਲਾ ਦਰਜਾ ਹਾਸਲ ਕਰਦੇ ਹੋਏ ਆਪਣੇ ਕਾਲਜ ਦਾ ਨਾਂ ਚਮਕਾਇਆ। ਕਾਲਜ ਦੇ ਸਮੂਹ ਸਟਾਫ ਦੀ ਮਿਹਨਤ ਸਦਕਾ ਓਵਰ ਆਲ ਟਰਾਫੀ ਵੀ ਮਾਡਰਨ ਕਾਲਜ ਦੇ ਹਿੱਸੇ ਆਈਆਂ। ਇਸ ਮੌਕੇ ਕਾਲਜ ਦੇ ਡਾਇਰੈਕਟਰ ਸ. ਜਗਜੀਤ ਸਿੰਘ ਅਤੇ ਪ੍ਰਿੰਸੀਪਲ ਡਾ. ਨੀਤੂ ਸੇਠੀ ਨੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਅੱਗੇ ਤੋਂ ਵੀ ਅਣਥੱਕ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।

Related News