112 ਸਾਲਾਂ ਦੀ ਬਜ਼ੁਰਗ ਮਾਤਾ ਦਾ ਦਿਹਾਂਤ
Tuesday, Feb 26, 2019 - 03:50 AM (IST)

ਸੰਗਰੂਰ (ਸ਼ਾਮ)-ਪਿੰਡ ਰੂਡ਼ੇਕੇ ਖੁਰਦ ਵਿਖੇ 112 ਸਾਲਾਂ ਦੀ ਬਜ਼ੁਰਗ ਮਾਤਾ ਦਾ ਦਿਹਾਂਤ ਹੋਣ ਬਾਰੇ ਜਾਣਕਾਰੀ ਮਿਲੀ ਹੈ। ਸਵ. ਮਾਤਾ ਬਸੰਤ ਕੌਰ ਪਤਨੀ ਸਵ. ਇੰਦਰ ਸਿੰਘ ਦੇ ਪੋਤਰੇ ਸਰਗਰਮ ਕਾਂਗਰਸੀ ਆਗੂ ਮੇਜਰ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਮਾਤਾ ਜੀ ਬਿਲਕੁਲ ਠੀਕ ਸਨ। ਕਾਂਗਰਸ ਪਾਰਟੀ ਵੱਲੋਂ ਮਾਤਾ ਜੀ ਨੂੰ ਮਹਿਲਾ ਮੰਡਲ ਦਾ ਪ੍ਰਧਾਨ ਥਾਪਿਆ ਹੋਇਆ ਸੀ ਅਤੇ ਪੰਚਾਇਤ ਮੈਂਬਰ ਸਨ। ਮਾਤਾ ਜੀ ਇਕ ਦਿਨ ਵੀ ਬੀਮਾਰ ਤੱਕ ਨਹੀਂ ਹੋਏ ਅਤੇ ਹੁਣ ਤੱਕ ਸਾਰੇ ਦੰਦ ਕੰਮ ਕਰਦੇ ਸਨ। ਮੇਰੇ ਪਿਤਾ ਜੀ ਦੀ ਮੌਤ 2005 ’ਚ ਹੋ ਗਈ ਸੀ। ਮਾਤਾ ਆਪਣੇ ਪਿੱਛੇ ਤਿੰਨ ਪੋਤਰਿਆਂ ਦੇ ਪਰਿਵਾਰ ਨੂੰ ਛੱਡ ਕੇ ਚਲੀ ਗਈ ਹੈ।