ਸਰਕਾਰੀ ਮੁਲਾਜ਼ਮਾਂ ਹਡ਼ਤਾਲ ’ਚ ਕੀਤਾ ਵਾਧਾ

Tuesday, Feb 19, 2019 - 03:39 AM (IST)

ਸਰਕਾਰੀ ਮੁਲਾਜ਼ਮਾਂ ਹਡ਼ਤਾਲ ’ਚ ਕੀਤਾ ਵਾਧਾ
ਸੰਗਰੂਰ (ਮਾਰਕੰਡਾ)-ਚੋਣ ਵਾਅਦਿਆਂ ਤੋਂ ਮੁੱਕਰਨ ’ਤੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਪੰਜਾਬ ਦੇ ਸਾਰੇ ਹੀ ਸਰਕਾਰੀ ਮੁਲਾਜ਼ਮਾਂ ਨੇ ਦੁਬਾਰਾ ਹਡ਼ਤਾਲ ਕਰ ਦਿੱਤੀ ਹੈ। ਇਸੇ ਲਡ਼ੀ ਤਹਿਤ ਸਬ-ਡਵੀਜ਼ਨ ਤਪਾ ਦੇ ਸਮੂਹ ਕਰਮਚਾਰੀਆਂ ਵੱਲੋਂ ਕਲਮਛੋਡ਼ ਹਡ਼ਤਾਲ ਦੁਬਾਰਾ ਅੱਗੇ ਵਧਾ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਬਾਹੀਆ, ਸੁਪਰਡੈਂਟ ਬਲਵੀਰ ਸਿੰਘ, ਰੀਡਰ ਗੁਰਦੀਪ ਸਿੰਘ, ਸੀਨੀਅਰ ਸਹਾਇਕ ਭਗਵਾਨ ਦਾਸ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 6ਵਾਂ ਪੇ-ਕਮਿਸ਼ਨ ਲਾਗੂ ਕਰਨ, ਜਨਵਰੀ 2017 ਤੋਂ ਡੀ. ਏ. ਦੀਆਂ ਬਕਾਇਆ ਕਿਸ਼ਤਾਂ ਦੇਣ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਲਾਗੂ ਕਰਨ, ਨਵੇਂ ਭਰਤੀ ਕਰਮਚਾਰੀਆਂ ਨੂੰ ਬੇਸ਼ੱਕ ਤਨਖਾਹ ਦੇਣ ਦਾ ਜਾਰੀ ਕੀਤਾ ਪੱਤਰ ਵਾਪਸ ਲੈਣ ਆਦਿ ਮੰਗੀਆਂ ਹੋਈਆਂ ਮੰਗਾਂ ਲਾਗੂ ਕਰਨ ਅਤੇ ਟੈਕਸ ਵਾਪਸ ਲੈਣ ਸਬੰਧੀ ਕਰਮਚਾਰੀਆਂ ਵੱਲੋਂ ਹਡ਼ਤਾਲ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਾਨੂੰ ਕੋਈ ਭਰੋਸਾ ਨਾ ਦਿੱਤਾ ਗਿਆ ਤਾਂ ਇਸ ਵਿਚ ਵਾਧਾ ਹੋਣਾ ਤੈਅ ਹੈ। ਇਸ ਮੌਕੇ ਕਮਲਪ੍ਰੀਤ ਕੌਰ, ਕੇਵਲ ਕ੍ਰਿਸ਼ਨ ਮਿੱਤਲ, ਨਨਪਾਲ ਸਿੰਘ, ਕਿਰਪਾਲ ਸਿੰਘ, ਜਗਸੀਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਗੁਰਵਿੰਦਰ ਸਿੰਘ, ਪ੍ਰਗਟ ਸਿੰਘ, ਟੋਨੀ ਕੁਮਾਰ, ਗੁਰਲਾਲ ਸਿੰਘ ਤੇ ਹੋਰ ਮੁਲਾਜ਼ਮ ਹਾਜ਼ਰ ਸਨ।

Related News