ਜੀ. ਐੱਸ. ਸਕੂਲ ਧੌਲਾ ਦੇ 7 ਵਿਦਿਆਰਥੀਆਂ ਨੇ ਹਾਸਲ ਕੀਤੇ ਗੋਲਡ ਮੈਡਲ

Monday, Feb 11, 2019 - 04:27 AM (IST)

ਜੀ. ਐੱਸ. ਸਕੂਲ ਧੌਲਾ ਦੇ 7 ਵਿਦਿਆਰਥੀਆਂ ਨੇ ਹਾਸਲ ਕੀਤੇ ਗੋਲਡ ਮੈਡਲ
ਸੰਗਰੂਰ (ਸ਼ਾਮ)- ਵਿਦਿਅਕ ਸੰਸਥਾ ਜੀ. ਐੱਸ. ਪਬਲਿਕ ਸੀਨੀ. ਸੈਕੰ.ਸਕੂਲ, ਧੌਲਾ ਦੇ ਚੇਅਰਮੈਨ ਰਿਸ਼ਵ ਜੈਨ ਅਤੇ ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਵੰਬਰ ਵਿਚ ਐੱਸ.ਓ.ਐੱਫ.ਸੰਸਥਾ ਵਲੋਂ ਇੰਟਰਨੈਸ਼ਨਲ ਪੱਧਰ ’ਤੇ ਇੰਗਲਿਸ਼ ਓਲੰਪੀਅਡ ਟੈਸਟ ਲਏ ਗਏ ਸਨ ਜਿਨ੍ਹਾਂ ’ਚੋਂ ਸੰਸਥਾ ਦੇ 7 ਵਿਦਿਆਰਥੀਆਂ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਸੰਸਥਾ ਅਤੇ ਮਾਪੇ ਸਾਹਿਬਾਨ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਸਵੇਰ ਦੀ ਸਭਾ ਵਿਚ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ ਅਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਵਲੋਂ ਹੋਣਹਾਰ ਵਿਦਿਅਰਥੀ ਸੋਨਾਲੀ, ਰਾਣਾ ਰੁਕਸਾਨ, ਇੰਦਰਜੀਤ ਸਿੰਘ, ਜਤਿੰਦਰਪਾਲ, ਭਵਨਵੀਰ, ਸੁਖਮਨ ਅਤੇ ਅਰਸ਼ਦੀਪ ਕੌਰ ਨੂੰ ਗੋਲਡ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਅੰਗਰੇਜੀ ਦੇ 4 ਅਧਿਆਪਕ ਸਾਹਿਬਾਨ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਕੁਆਰਡੀਨੇਟਰ ਰਜਨੀ ਸ਼ਰਮਾ, ਸੰਦੀਪ ਕੌਰ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Related News