ਆਮਿਰ ਅਸ਼ਰਫ ਨੇ ਬਤੌਰ ਐਕਸ਼ੀਅਨ ਬਿਜਲੀ ਬੋਰਡ ਦਾ ਸੰਭਾਲਿਆ ਅਹੁਦਾ
Sunday, Feb 10, 2019 - 04:12 AM (IST)

ਸੰਗਰੂਰ (ਯਾਸੀਨ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮਾਲੇਰਕੋਟਲਾ ਵਿਖੇ ਜਨਾਬ ਆਮਿਰ ਅਸ਼ਰਫ ਨੇ ਬਤੌਰ ਐਕਸ਼ੀਅਨ ਚਾਰਜ ਸੰਭਾਲ ਲਿਆ ਹੈ। ਉਹ ਇੱਥੇ ਜਲੰਧਰ ਤੋਂ ਬਦਲ ਕੇ ਆਏ ਹਨ ਜਦੋਂ ਕਿ ਮਾਲੇਰਕੋਟਲਾ ਵਿਖੇ ਤਾਇਨਾਤ ਐਕਸ਼ੀਅਨ ਜਨਾਬ ਗਫੂਰ ਮੁਹੰਮਦ ਭਾਦਡ਼ਾ ਤਰੱਕੀ ਉਪਰੰਤ ਐੱਸ. ਈ. ਬਣਾਏ ਗਏ ਸਨ ਤੇ ਉਨ੍ਹਾਂ ਦੀ ਨਿਯੁਕਤੀ ਬਰਨਾਲਾ ਵਿਖੇ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਨਵਨਿਯੁਕਤ ਐਕਸ਼ੀਅਨ ਜਨਾਬ ਆਮਿਰ ਅਸ਼ਰਫ ਮਾਲੇਰਕੋਟਲਾ ਨਾਲ ਹੀ ਸਬੰਧਤ ਹਨ।