ਬਰਨਾਲੇ ਤੋਂ ‘ਆਪ ’ ਨੇ ਕੀਤਾ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਆਗਾਜ਼

Monday, Jan 21, 2019 - 09:56 AM (IST)

ਬਰਨਾਲੇ ਤੋਂ ‘ਆਪ ’ ਨੇ ਕੀਤਾ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਆਗਾਜ਼
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਮ ਆਦਮੀ ਪਾਰਟੀ ਨੇ ਬਰਨਾਲੇ ਦੀ ਧਰਤੀ ਤੋਂ ਲੋਕ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਦਾ ਆਗਾਜ਼ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਰੈਲੀ ‘ਆਪ’ ਵੱਲੋਂ ਬਰਨਾਲਾ ’ਚ ਰੱਖੀ ਗਈ। ਆਮ ਆਦਮੀ ਪਾਰਟੀ ਵੱਲੋਂ ਜ਼ੋਨ ਦੀ ਰੈਲੀ ਰੱਖੀ ਗਈ ਸੀ, ਜਿਸ ਵਿਚ 30 ਹਜ਼ਾਰ ਤੋਂ ਵੀ ਵੱਧ ਇਕੱਠ ਸੀ। ਆਪਣੇ ਭਾਸ਼ਣ ਦੀ ਸ਼ੁਰੂਆਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਨਾਲ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ’ਚ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇਣ ਦੀ ਗੱਲ ਕਹੀ। ‘ਆਪ’ ਦੇ ਹੋਰ ਬੁਲਾਰਿਆਂ ਵੱਲੋਂ ਵੀ ਕਿਹਾ ਗਿਆ ਕਿ ਮਾਲਵੇ ਦੀ ਧਰਤੀ ਤੋਂ ਹੀ ਅੰਦੋਲਨ ਦੀ ਸ਼ੁਰੂਆਤ ਹੁੰਦੀ ਹੈ। ਭਗਵੰਤ ਮਾਨ ਨੇ ਵੀ ਆਪਣੇ ਸੰਬੋਧਨ ’ਚ ਕਿਹਾ ਕਿ ਮੈਨੂੰ ਨੇਤਾ ਵੀ ਬਰਨਾਲਾ ਅਤੇ ਸੰਗਰੂਰ ਵਾਲਿਆਂ ਨੇ ਬਣਾਇਆ ਹੈ। ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਬਰਨਾਲੇ ਦੀ ਧਰਤੀ ਤੋਂ ਕਈ ਮਹਾਨ ਹਸਤੀਆਂ ਪੈਦਾ ਹੋਈਆਂ ਹਨ। ਇਸ ਧਰਤੀ ਨੇ ਕਈ ਲੇਖਕ ਦੇਸ਼ ਨੂੰ ਦਿੱਤੇ ਹਨ। ਖੱਬੇ ਪੱਖੀਆਂ ਦੇ ਅੰਦੋਲਨ ਦੀ ਵੀ ਇਸ ਧਰਤੀ ਤੋਂ ਹੀ ਸ਼ੁਰੂਆਤ ਹੁੰਦੀ ਹੈ। ਰੈਲੀ ਵਿਚ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੀਆਂ ਉਪਲਬਧੀਆਂ ਦਾ ਵਿਸਥਾਰਪੂਰਵਕ ਵਰਨਣ ਕੀਤਾ। ਆਮ ਲੋਕਾਂ ਦੀ ਵੀ ਉਨ੍ਹਾਂ ਨੇ ਪਾਰਟੀ ’ਚ ਅਹਿਮੀਅਤ ਦੀ ਗੱਲ ਕਹੀ। ®ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਰੈਲੀ ’ਚ ਲੋਕਾਂ ਦੀਆਂ ਜੇਬਾਂ ਹੋਈਆਂ ਸਾਫਰੈਲੀ ’ਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਵੱਡੀ ਗਿਣਤੀ ’ਚ ਪੁਲਸ ਕਰਮਚਾਰੀ ਤਾਇਨਾਤ ਸਨ ਪਰ ਇਸ ਦੇ ਬਾਵਜੂਦ ਸ਼ਰਾਰਤੀ ਅਨਸਰ ਆਪਣੀਆਂ ਕੋਸ਼ਿਸ਼ਾਂ ’ਚ ਕਾਮਯਾਬ ਹੋ ਗਏ। ਰੈਲੀ ’ਚ ਸੈਂਕਡ਼ੇ ਲੋਕਾਂ ਦੀਆਂ ਜੇਬਾਂ ਕੱਟੀਆਂ ਗਈਆਂ।

Related News