ਪੰਜਾਬ ਰਾਜ ਖੇਡਾਂ ’ਚ ਸਿਫਤਪਾਲ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ

Monday, Jan 21, 2019 - 09:55 AM (IST)

ਸੰਗਰੂਰ (ਬੋਪਾਰਾਏ)-ਪੰਜਾਬ ਰਾਜ ਖੇਡਾਂ ਲਡ਼ਕੀਆਂ ਅੰਡਰ 15 ਸਾਲ ਪਿਛਲੇ ਦਿਨੀਂ ਬਠਿੰਡਾ ਵਿਖੇ ਹੋਈਆਂ ਸਨ, ਜਿਸ ’ਚ ਇਲਾਕੇ ਦੀ ਬੱਚੀ ਸਿਫਤਪਾਲ ਕੌੌਰ ਪਿੰਡ ਰੋਹੀਡ਼ਾ ਨੇ ਬਾਕਸਿੰਗ ਵਿਚ ਕਾਂਸੀ ਦਾ ਤਮਗਾ ਜਿੱਤਿਆ। ਕਾਂਸੀ ਦਾ ਤਮਗਾ ਜੇਤੂ ਸਿਫਤਪਾਲ ਨੇ ਜ਼ਿਲਾ ਸੰਗਰੂਰ, ਮਾਤਾ-ਪਿਤਾ ਅਤੇ ਇਸ ਇਲਾਕੇ ਦਾ ਨਾਂ ਵੀ ਰੌਸ਼ਨ ਕੀਤਾ। ਸਿਫਤਪਾਲ ਤੇ ਉਸਦੇ ਕੋਚ ਹਰਪ੍ਰੀਤ ਸਿੰਘ ਦਾ ਪਿੰਡ ਰੋਹੀਡ਼ਾ ਪੁੱਜਣ ’ਤੇ ਗ੍ਰਾਮ ਪੰਚਾਇਤ ਰੋਹੀਡ਼ਾ ਤੇ ਬਾਕਸਿੰਗ ਕਲੱਬ ਦੇ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਬਾਕਸਿੰਗ ਕਲੱਬ ਪਿੰਡ ਰੋਹੀਡ਼ਾ ਨੂੰ ਪੰਜਾਬ ਪੁਲਸ ਦੇ ਉੱਚ ਪੁਲਸ ਅਧਿਕਾਰੀ ਜੈਪਾਲ ਸਿੰਘ ਆਪਣੀ ਦੇਖ-ਰੇਖ ਵਿਚ ਚਲਾ ਰਹੇ ਹਨ। ਇਸ ਮੌਕੇ ਕਲੱਬ ਦੇ ਮੈਂਬਰ ਸੁਰਜੀਤ ਸਿੰਘ, ਬਲਬੀਰ ਸਿੰਘ, ਕਾਸਮ ਖਾਨ, ਐਡਵੋਕੇਟ ਮੁਹੰਮਦ ਰਿਆਜ਼, ਅਮਰੀਕ ਸਿੰਘ ਪੀ. ਟੀ. ਅਤੇ ਬਲਜਿੰਦਰ ਸਿੰਘ ਭੋਲਾ ਹਾਜ਼ਰ ਸਨ।

Related News