ਲਾਲਾ ਟੋਡਰ ਮੱਲ ਦੀ ਯਾਦ ਨੂੰ ਸਮਰਪਤ ਖੂਨ-ਦਾਨ ਕੈਂਪ ਲਾਇਆ

Monday, Jan 21, 2019 - 09:54 AM (IST)

ਸੰਗਰੂਰ (ਜਿੰਦਲ, ਗਰਗ)-ਲਾਲਾ ਟੋਡਰ ਮੱਲ ਦੀ ਯਾਦ ਨੂੰ ਸਮਰਪਤ ਇਕ ਵਿਸ਼ਾਲ ਖੂਨ-ਦਾਨ ਕੈਂਪ ਪੰਜਾਬ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਮੈਡਮ ਕਾਂਤਾ ਗੋਇਲ ਦੀ ਅਗਵਾਈ ਵਿਚ ਸ਼ਹਿਰੀ ਅਗਰਵਾਲ ਸਭਾ ਲਹਿਰਾਗਾਗਾ ਵੱਲੋਂ ਸੌਰਵ ਗੋਇਲ ਕੰਪਲੈਕਸ ਵਿਖੇ ਲਾਇਆ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵੀ ਵਰਿੰਦਰ ਕੁਮਾਰ ਐਡਵੋਕੇਟ ਨੇ ਕੀਤਾ। ਉਪਰੰਤ ਉਨ੍ਹਾਂ ਕਿਹਾ ਕਿ ਖੂਨ-ਦਾਨ ਸਭ ਤੋਂ ਵੱਡਾ ਦਾਨ ਹੈ ਤੇ ਹਰੇਕ ਵਿਅਕਤੀ ਨੂੰ ਖੂਨ-ਦਾਨ ਸਮੇਂ-ਸਮੇਂ ’ਤੇ ਕਰਨਾ ਚਾਹੀਦਾ ਹੈ। ਇਸ ਮੌਕੇ ਮਿੱਤਲ ਹਸਪਤਾਲ ਦੀ ਬਲੱਡ ਬੈਂਕ ਸੰਗਰੂਰ ਦੀ ਟੀਮ ਨੇ ਕਰੀਬ 50 ਯੂਨਿਟ ਖ਼ੂਨ ਇਕੱਤਰ ਕੀਤਾ ਅਤੇ ਖੂਨ-ਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਵੀ ਦਿੱਤੇ। ਇਸ ਦੌਰਾਨ ਜ਼ਿਲਾ ਪ੍ਰਧਾਨ ਸ਼ਸ਼ੀ ਗਰਗ, ਪੰਜਾਬ ਮਹਿਲਾ ਸਭਾ ਦੀ ਸਕੱਤਰ ਸ਼ਿਲਪੀ ਗੁਪਤਾ, ਮੈਂਬਰ ਅਨੀਤਾ ਸਿੰਗਲਾ, ਡਾ. ਮਿੰਨੂ ਸਿੰਗਲਾ, ਸਾਈਂ ਕਾਲਜ ਦੇ ਡਾਇਰੈਕਟਰ ਮੈਡਮ ਸੀਮਾ ਗੋਇਲ, ਅਗਰਵਾਲ ਸਭਾ ਪੰਜਾਬ ਦੇ ਮੈਂਬਰ ਭਰਤ ਸਿੰਗਲਾ, ਸੈਕਟਰੀ ਰਾਕੇਸ਼ ਸਿੰਗਲਾ, ਅਗਰਵਾਲ ਸਭਾ ਦੇ ਜ਼ਿਲਾ ਯੂਥ ਪ੍ਰਧਾਨ ਗੌਰਵ ਗੋਇਲ, ਜੈ ਨਰਾਇਣ ਸਿੰਗਲਾ, ਜਸਵੰਤ ਰਾਏ, ਜੀਵਨ ਕੁਮਾਰ ਭੁਟਾਲ ਵਾਲੇ, ਵਿਨੋਦ ਗਰਗ, ਸੁਰਿੰਦਰ ਕੁਮਾਰ (ਡੀ. ਸੀ.), ਨੰਦ ਲਾਲ, ਯੋਗੇਸ਼ ਕੁਮਾਰ ਟੋਨੀ, ਯੋਗਰਾਜ ਬਾਂਸਲ, ਹਿਤੇਸ਼ ਗਰਗ ਤੋਂ ਇਲਾਵਾ ਹੋਰ ਵੀ ਅਗਰਵਾਲ ਸਭਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

Related News