ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਸਰਕਾਰ ਖਿਲਾਫ ਧਰਨੇ ਲਾਉਣ ਦੀ ਦਿੱਤੀ ਚਿਤਾਵਨੀ : ਨੰਬਰਦਾਰ ਯੂਨੀਅਨ

Monday, Jan 21, 2019 - 09:52 AM (IST)

ਸੰਗਰੂਰ (ਸ਼ਾਮ)-ਪੰਜਾਬ ਨੰਬਰਦਾਰ ਯੂਨੀਅਨ ਤਪਾ ਦੀ ਇਕ ਮੀਟਿੰਗ ਤਹਿਸੀਲ ਦਫਤਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਰਾਜ ਸਿੰਘ ਭੈਣੀ ਫੱਤਾ ਨੇ ਕੀਤੀ। ਮੀਟਿੰਗ ’ਚ ਜ਼ਿਲਾ ਮੀਤ ਪ੍ਰਧਾਨ ਸੁਖਜੀਤ ਸਿੰਘ, ਸੈਕਟਰੀ ਗੁਰਜੰਟ ਸਿੰਘ ਦਰਾਜ, ਖਜ਼ਾਨਚੀ ਸਤਨਾਮ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ ਨੰਬਰਦਾਰਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਕਰ ਕੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਜਬੂਰਨ ਧਰਨੇ ਲਾਉਣ ਲਈ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੰਬਰਦਾਰਾਂ ਨੇ ਆਪਣੇ ਪੁੱਤਰਾਂ ਨੂੰ ਆਪ ਨਿਯੁਕਤ ਕਰਵਾ ਲਿਆ ਹੈ, ਉਸ ਨੂੰ ਜਲਦੀ ਨੰਬਰਦਾਰੀ ਦਿੱਤੀ ਜਾਵੇ। ਨੰਬਰਦਾਰਾਂ ਦਾ ਮਾਣ-ਭੱਤਾ 5 ਹਜ਼ਾਰ ਕੀਤਾ ਜਾਵੇ। ਉਨ੍ਹਾਂ ਨੂੰ ਅਸਲੇ ਦਾ ਲਾਇਸੈਂਸ ਬਣਾਉਣ ਲਈ ਪਹਿਲ ਦੇ ਆਧਾਰ ’ਤੇ ਮਨਜ਼ੂਰੀ ਦਿੱਤੀ ਜਾਵੇ ਆਦਿ ਮੰਗਾਂ ਜਲਦੀ ਪ੍ਰਵਾਨ ਕੀਤੀਆਂ ਜਾਣ। ਇਸ ਮੀਟਿੰਗ ’ਚ ਸੁਖਜੀਤ ਸਿੰਘ ਭੈਣੀ ਫੱਤਾ, ਨਿਰਭੈ ਸਿੰਘ, ਦਰਸ਼ਨ ਸਿੰਘ ਤਾਜੋਕੇ, ਚਰਨਜੀਤ ਸਿੰਘ, ਸਰਦਾਰਾ ਸਿੰਘ ਮੋਡ਼ ਨਾਭਾ, ਕਰਮ ਸਿੰਘ, ਬਲਦੇਵ ਸਿੰਘ, ਗੋਬਿੰਦ ਸਿੰਘ ਢਿਲਵਾਂ, ਭੋਲਾ ਸਿੰਘ ਢਿਲਵਾਂ, ਜਰਨੈਲ ਸਿੰਘ, ਕੌਰ ਸਿੰਘ, ਬਲਵਿੰਦਰ ਸਿੰਘ ਮੋਡ਼ ਨਾਭਾ, ਜ਼ੋਰਾ ਸਿੰਘ ਸੰਧੂ ਕਲਾਂ, ਮੇਜਰ ਸਿੰਘ ਸੁਖਪੁਰਾ ਮੋਡ਼, ਸੱਤ ਸਿੰਘ, ਗੁਰਤੇਜ ਸਿੰਘ ਆਦਿ ਨੰਬਰਦਾਰਾਂ ਨੇ ਹਾਜ਼ਰੀ ਲਵਾਈ।

Related News