ਪੰਜ ਕੁੰਡੀ ਹਵਨ ਯੱਗ ਦਾ ਪੂਰਣ ਆਹੂਤੀ ਨਾਲ ਕੀਤਾ ਸਮਾਪਨ

Monday, Jan 21, 2019 - 09:52 AM (IST)

ਸੰਗਰੂਰ (ਜੈਨ)-ਸ਼੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਸੰਮਤੀ ਦੇ ਪ੍ਰਧਾਨ ਸ਼ਿਵ ਕੁਮਾਰ ਦੀ ਦੇਖ-ਰੇਖ ਹੇਠ ਸਥਾਨਕ ਇੱਛਾਪੂਰਣ ਸ਼੍ਰੀ ਬਾਲਾ ਜੀ ਧਾਮ ਵਿਖੇ ਆਯੋਜਤ ਕੀਤੇ ਜਾ ਰਹੇ ਪੰਜ ਕੁੰਡੀ ਹਵਨ ਯੱਗ ਦਾ ਅੱਜ ਪੂਰਨ ਆਹੂਤੀ ਦੇ ਨਾਲ ਸਮਾਪਨ ਕੀਤਾ ਗਿਆ। ®ਯੱਗ ਅਚਾਰੀਆ ਸ਼੍ਰੀ ਗਿਰੀਸ਼ ਦੱਤ ਜੀ ਵਸ਼ਿਸ਼ਠ ਦੀ ਅਗਵਾਈ ਹੇਠ ਆਯੋਜਤ ਕੀਤੇ ਗਏ ਇਹ ਪੰਜ ਕੁੰਡੀ ਯੱਗ, ਧਾਮ ਵਿਖੇ ਆਯੋਜਤ ਕੀਤੇ ਗਏ 81 ਹਜ਼ਾਰ ਸ਼੍ਰੀ ਹਨੂਮਾਨ ਚਾਲੀਸਾ ਪਾਠ ਦੇ ਸਮਾਪਨ ਨੂੰ ਸਮੱਰਪਿਤ ਸਨ। ਇਸ ਮੌਕੇ ਭੰਡਾਰਾ ਵੀ ਵਰਤਾਇਆ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਤਰਸੇਮ ਮਿੱਤਲ, ਅਸ਼ੋਕ ਸਿੰਗਲਾ, ਆਸ਼ੂਤੋਸ਼ ਬਾਂਸਲ, ਰਾਜੀਵ ਵਰਮਾ ਨੰਦੀ, ਅਨਿਲ ਸ਼ਰਮਾ, ਆਰ.ਕੇ. ਸ਼ਰਮਾ, ਵਿਸ਼ਾਲ ਸਿੰਗਲਾ, ਵਿਨੋਦ ਕੁਮਾਰ, ਕਰਣ ਅਤੇ ਲੱਕੀ ਜਿੰਦਲ ਆਦਿ ਵੀ ਮੌਜੂਦ ਸਨ।

Related News