ਸੂਬਾ ਪੱਧਰੀ ਬੈਡਮਿੰਟਨ ਮੁਕਾਬਲੇ ’ਚ ਜ਼ਿਲਾ ਸੰਗਰੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ

Monday, Jan 21, 2019 - 09:52 AM (IST)

ਸੰਗਰੂਰ (ਜ਼ਹੂਰ)-ਖੇਡ ਵਿਭਾਗ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੰਡਰ-14 ਵਰਗ ’ਚ ਲਡ਼ਕੀਆਂ ਨੂੰ ਖੇਡਾਂ ਪ੍ਰਤੀ ਸੁਚੇਤ ਅਤੇ ਦਿਲਚਸਪੀ ਪੈਦਾ ਕਰਨ ਲਈ ਬਠਿੰਡਾ ਵਿਖੇ ਪੰਜਾਬ ਦੇ ਸਾਰੇ ਜ਼ਿਲਿਆਂ ਵਿਚਕਾਰ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ। ਉਕਤ ਮੁਕਾਬਲੇ ’ਚ ਸੰਗਰੂਰ, ਪਟਿਆਲਾ, ਮੋਹਾਲੀ ਅਤੇ ਜਲੰਧਰ ਵਿਚਕਾਰ ਜਬਰਦਸਤ ਮੁਕਾਬਲੇ ਹੋਏ। ਜਿਸ ਵਿਚ ਜ਼ਿਲਾ ਜਲੰਧਰ ਨੇ ਪਹਿਲਾ, ਸੰਗਰੂਰ ਨੇ ਦੂਜਾ, ਮੋਹਾਲੀ ਅਤੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਣਨਯੋਗ ਹੈ ਕਿ ਸੰਗਰੂਰ ਦੀ ਟੀਮ ਨੇ ਹਰੇਕ ਮੁਕਾਬਲੇ ’ਚ ਵਧੀਆ ਪ੍ਰਦਰਸ਼ਨ ਕੀਤਾ, ਸੰਗਰੂਰ ਟੀਮ ਦੀਆਂ ਖਿਡਾਰਣਾਂ ’ਚ ਲੀਜ਼ਾ ਟਾਂਕ, ਸਾਦੀਆ ਸ਼ੇਖ, ਨੋਸ਼ੀਨ ਹਨੀਫ, ਅਗੰਮੀਆ ਰਿਸ਼ੀ, ਆਸ਼ਿਤਾ ਸ਼ਰਮਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਸਮੇਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਖਿਡਾਰਣਾਂ ਨੂੰ ਅਸ਼ੀਰਵਾਦ ਦੇਣ ਲਈ ਤਹਿਸੀਲਦਾਰ ਬਠਿੰਡਾ ਵਿਸ਼ੇਸ਼ ਤੌਰ ’ਤੇ ਤਸ਼ਰੀਫ ਲਿਆਏ। ਜੇਤੂ ਖਿਡਾਰਣਾਂ ਨੇ ਅਪਣੀ ਜਿੱਤ ਦਾ ਸਿਹਰਾ ਅਬਦੁਲ ਜਮੀਲ ਬੈਡਮਿੰਟਨ ਕੋਚ ਸੰਗਰੂਰ ਦੇ ਸਿਰ ਬੰਨਿਆ।

Related News