ਢੀਂਡਸਾ ਪਿਓ-ਪੁੱਤ ''ਤੇ ਭੱਠਲ ਦਾ ਤਿੱਖਾ ਵਾਰ, ਕਿਹਾ- ਇਹ ਪਰਿਵਾਰ ਲੋਕਾਂ ਪ੍ਰਤੀ ਵਫਾਦਾਰ ਨਹੀਂ

Monday, Jan 06, 2020 - 04:38 PM (IST)

ਢੀਂਡਸਾ ਪਿਓ-ਪੁੱਤ ''ਤੇ ਭੱਠਲ ਦਾ ਤਿੱਖਾ ਵਾਰ, ਕਿਹਾ- ਇਹ ਪਰਿਵਾਰ ਲੋਕਾਂ ਪ੍ਰਤੀ ਵਫਾਦਾਰ ਨਹੀਂ

ਸੰਗਰੂਰ (ਵਿਵੇਕ ਸਿੰਧਵਾਨੀ) : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਯੋਜਨਾ ਬੋਰਡ ਦੀ ਵਾਈਸ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਪਰਿਵਾਰ ਹਮੇਸ਼ਾ ਲੋਕਾਂ ਨੂੰ ਧੋਖਾ ਦਿੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਧਨੌਲਾ ਤੋਂ ਚੋਣ ਲੜੇ, ਫਿਰ ਸੁਨਾਮ ਅਤੇ ਫਿਰ ਸੰਗਰੂਰ। ਇਸੇ ਤਰ੍ਹਾਂ ਉਨ੍ਹਾਂ ਦਾ ਬੇਟਾ ਪਰਮਿੰਦਰ ਸਿੰਘ ਢੀਂਡਸਾ ਸੁਨਾਮ ਛੱਡ ਕੇ ਭੱਜਿਆ, ਲਹਿਰੇ ਆ ਕੇ ਚੋਣ ਲੜੀ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਲੋਕਾਂ ਪ੍ਰਤੀ ਵਫਾਦਾਰ ਨਹੀਂ ਹੈ। ਜੇਕਰ ਇਨ੍ਹਾਂ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਇਨ੍ਹਾਂ ਨੂੰ ਵਾਰ-ਵਾਰ ਚੋਣਾਂ ਸਮੇਂ ਦੌੜਨਾ ਨਾ ਪੈਂਦਾ।

ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਇਕੱਲੇ ਅਕਾਲੀ ਦਲ 'ਚ ਹੀ ਘਮਸਾਣ ਨਹੀਂ ਹੈ, ਕਾਂਗਰਸ ਪਾਰਟੀ 'ਚ ਵੀ ਕਿੰਨੇ ਆਗੂ ਪਾਰਟੀ ਤੇ ਸਰਕਾਰ ਵਿਰੁੱਧ ਬੋਲ ਰਹੇ ਹਨ। ਇਸ 'ਤੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ 'ਚ ਕੋਈ ਲੜਾਈ ਨਹੀਂ ਅਤੇ ਸਾਰੇ ਰੱਲ-ਮਿਲ ਕੇ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੇ ਹਨ।


author

cherry

Content Editor

Related News