ਪੁਲਸ ਵੱਲੋਂ ਔਰਤ ਨਾਲ ਬਦਲੂਕੀ ਦੀ ਵੀਡੀਓ ਵਾਇਰਲ

Saturday, May 11, 2019 - 12:34 PM (IST)

ਪੁਲਸ ਵੱਲੋਂ ਔਰਤ ਨਾਲ ਬਦਲੂਕੀ ਦੀ ਵੀਡੀਓ ਵਾਇਰਲ

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ 'ਚ ਇਕ ਮਹਿਲਾ ਨੂੰ ਜ਼ਬਰਦਸਤੀ ਘੜੀਸਦੇ ਹੋਏ ਪੁਲਸ ਦੀ ਗੱਡੀ 'ਚ ਬਿਠਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਕ ਪੁਲਸ ਵਾਲਾ ਬਿਨਾਂ ਮਹਿਲਾ ਕਾਂਸਟੇਬਲ ਦੇ ਇਕ ਮਹਿਲਾ ਨੂੰ ਘੜੀਸਦੇ ਹੋਏ ਪੁਲਸ ਦੀ ਗੱਡੀ 'ਚ ਬਿਠਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਬਾਰੇ ਜਦੋਂ ਐੱਸ.ਐੱਸ.ਪੀ. ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਆਪਣੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਆਂਗਨਵਾੜੀ ਸਕੂਲ 'ਚ ਨੌਕਰੀ ਕਰਦੀ ਹੈ। ਬੀਤੇ ਦਿਨ ਜਦੋਂ ਉਹ ਨੌਕਰੀ 'ਤੇ ਗਈ ਤਾਂ ਉਥੇ ਪੁਲਸ ਵਾਲੇ ਆਪਣੀ ਗੱਡੀ 'ਚ ਆਏ ਤੇ ਇਕ ਏ.ਐੱਸ.ਆਈ. ਜ਼ਬਰੀ ਉਸ ਨੂੰ ਘੜੀਸ ਕੇ ਗੱਡੀ 'ਚ ਬਿਠਾਉਣ ਲੱਗਾ ਤੇ ਉਸ ਨਾਲ ਧੱਕਾ-ਮੁੱਕੀ ਕੀਤੀ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਉਸ ਨੂੰ ਬਹੁਤ ਮੁਸ਼ਕਲ ਨਾਲ ਛੁਡਵਾਇਆ, ਜਿਸ ਤੋਂ ਪੁਲਸ ਵਾਲਿਆਂ ਨੇ ਉਸ ਨੂੰ ਧਮਕੀਆਂ ਵੀ ਦਿੱਤੀਆਂ। 

ਇਸ ਸਬੰਧੀ ਜ਼ਿਲਾ ਪੁਲਸ ਮੁਖੀ ਸੰਦੀਪ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਵੀਡੀਓ ਦੇਖੀ ਤੇ ਇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜੋਂ ਵੀ ਪੁਲਸ ਵਾਲਾ ਦੋਸ਼ੀ ਪਿਆ ਗਿਆ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।


author

Baljeet Kaur

Content Editor

Related News