ਜੱਸੀ ਜਸਰਾਜ ਨੂੰ ਪਰਮਿੰਦਰ ਢੀਂਡਸਾ ਦਾ ਜਵਾਬ (ਵੀਡੀਓ)
Monday, Apr 08, 2019 - 05:18 PM (IST)
ਸੰਗਰੂਰ (ਰਾਜੇਸ਼) : ਪਰਮਿੰਦਰ ਢੀਂਡਸਾ ਨੇ ਜੱਸੀ ਜਸਰਾਜ ਵੱਲੋਂ ਕੀਤੀ ਟਿੱਪਣੀ, ਜਿਸ ਵਿਚ ਉਨ੍ਹਾਂ ਕਿਹਾ ਕਿ ਸੀ ਕਿ ਜਿਸ ਨੇ ਆਪਣੇ ਪਿਤਾ ਦੀ ਨਹੀਂ ਸੁਣੀ, ਉਹ ਲੋਕਾਂ ਦੀ ਕੀ ਸੁਣੇਗਾ, 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਢੀਂਡਸਾ ਦਾ ਕਹਿਣਾ ਹੈ ਕਿ ਮੇਰੇ ਫੈਸਲੇ ਨੂੰ ਪਰਿਵਾਰ ਤੇ ਵਰਕਰ ਜਾਣਦੇ ਹਨ, ਸਾਨੂੰ ਕਿਸੇ ਦੀ ਸਲਾਹ ਜਾਂ ਫਿਰ ਟਿੱਪਣੀ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਦੇ ਨਾਲ ਹੀ ਉਨ੍ਹਾਂ ਭਗਵੰਤ ਮਾਨ ਦੇ ਗ੍ਰਾਂਟ ਨੂੰ ਲੈ ਕੇ ਦਿੱਤੇ ਬਿਆਨ 'ਤੇ ਵੀ ਜਵਾਬ ਦਿੱਤਾ ਹੈ।
ਦੱਸਣਯੋਗ ਹੈ ਕਿ ਪਰਮਿੰਦਰ ਢੀਂਡਸਾ ਨੇ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਅੱਜ ਸੰਗਰੂਰ ਵਿਚ ਰੋਡ ਸ਼ੋਅ ਕੱਢਿਆ। ਢੀਂਡਸਾ ਨੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਜਿੱਤ ਪ੍ਰਾਪਤ ਕਰਕੇ ਸੰਗਰੂਰ ਦੇ ਲੋਕਾਂ ਦੀਆਂ ਮੰਗਾਂ ਨੂੰ ਸੰਸਦ ਵਿਚ ਚੁੱਕਾਂਗਾ।