ਨਵਾਂ ਟਰੈਂਡ : ਸਾਈਕਲ-ਸਕੂਟਰਾਂ ''ਤੇ ਵਹੁਟੀ ਲਿਆਉਣ ਲੱਗੇ ਪੰਜਾਬੀ (ਤਸਵੀਰਾਂ)
Thursday, Dec 05, 2019 - 02:37 PM (IST)

ਸੰਗਰੂਰ (ਬੇਦੀ) : ਅੱਜ-ਕੱਲ ਪੰਜਾਬ ਵਿਚ ਸਾਈਕਲ-ਸਕਟੂਰਾਂ 'ਤੇ ਡੋਲੀ ਘਰ ਲਿਆਉਣ ਦਾ ਟਰੈਂਡ ਸ਼ੁਰੂ ਹੋ ਗਿਆ ਹੈ। ਦਰਅਸਲ ਸੰਗਰੂਰ ਦੇ ਕਸਬਾ ਦਿੜ੍ਹਬਾ ਦੇ ਪਿੰਡ ਜਨਾਲ ਦਾ ਨੌਜਵਾਨ ਸਕੂਟਰ 'ਤੇ ਡੋਲੀ ਲੈ ਕੇ ਆਇਆ ਹੈ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਬਠਿੰਡਾ ਵਿਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇਕ ਲਾੜਾ ਵਿਆਹ ਤੋਂ ਬਾਅਦ ਨਵ-ਵਿਆਹੀ ਨੂੰ ਸਾਈਕਲ 'ਤੇ ਲੈ ਕੇ ਘਰ ਪਹੁੰਚਿਆ ਸੀ। ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ।
ਸੰਗਰੂਰ ਵਿਚ ਬੁੱਧਵਾਰ ਨੂੰ ਹੋਏ ਇਸ ਵਿਆਹ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ। ਲੋਕਾਂ ਨੇ ਵੀ ਦਿੜ੍ਹਬਾ ਦੇ ਪਿੰਡ ਜਨਾਲ ਦੇ ਲਾੜੇ ਨਵਜੋਤ ਸਿੰਘ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਪਿੰਡ ਖਡਿਆਲ ਦੀ ਰਹਿਣ ਵਾਲੀ ਨਵਜੋਤ ਦੀ ਪਤਨੀ ਸੁਖਵੀਰ ਕੌਰ ਨੇ ਦੱਸਿਆ ਕਿ ਜਦੋਂ ਨਵਜੋਤ ਨੇ ਸਕੂਟਰ 'ਤੇ ਬਾਰਾਤ ਲਿਆਉਣ ਦੀ ਗੱਲ ਕੀਤੀ ਤਾਂ ਉਸ ਨੂੰ ਵੀ ਅਜੀਬ ਲੱਗਾ। ਬਾਅਦ ਵਿਚ ਉਹ ਵੀ ਮੰਨ ਗਈ ਅਤੇ ਬੁੱਧਵਾਰ ਨੂੰ ਉਸ ਦੀ ਡੋਲੀ ਸਕੂਟਰ 'ਤੇ ਹੀ ਗਈ।