ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਹੀ ਸੂਬੇ ਦੇ ਸਿਹਤ ਕਾਮਿਆਂ ਵਲੋਂ ਵੱਡਾ ਫ਼ੈਸਲਾ

Friday, Jan 15, 2021 - 06:04 PM (IST)

ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਹੀ ਸੂਬੇ ਦੇ ਸਿਹਤ ਕਾਮਿਆਂ ਵਲੋਂ ਵੱਡਾ ਫ਼ੈਸਲਾ

ਸੰਗਰੂਰ (ਬੇਦੀ): ਕੋਰੋਨਾ ਰੋਕੂ ਵੈਕਸੀਨ ਨੂੰ ਲੈ ਕੇ ਸਰਕਾਰ ਵੱਡੇ ਪੱਧਰ ’ਤੇ ਪ੍ਰਚਾਰ ਕਰ ਰਹੀ ਹੈ ਪਰ ਇਸ ਵੈਕਸੀਨ ਦੇ ਲਗਾਏ ਜਾਣ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ ਕਿਉਂਕਿ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਵੀਰ ਸਿੰਘ ਮੋਗਾ ਵਲੋਂ ਜਿੱਥੇ ਸੂਬੇ ਭਰ ਦੇ ਸਿਹਤ ਕਾਮਿਆਂ ਨੇ ਪਹਿਲਾਂ ਤੋਂ ਹੀ ਚੱਲ ਰਹੇ ਸੰਘਰਸ਼ ਦੀਆਂ ਤਿੰਨ ਮੁੱਖ ਮੰਗਾਂ ਮੰਨੇ ਜਾਣ ਤੱਕ ਕਰੋਨਾ ਵੈਕਸੀਨ ਨੂੰ ਨਾ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ। ਹੁਣ ਉਸੇ ਤਹਿਤ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖਾਨ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਦੇ ਸਿਹਤ ਮੁਲਾਜ਼ਮਾਂ ਦੀ ਇਕ ਭਰਵੀ ਮੀਟਿੰਗ ਸੰਗਰੂਰ ਵਿਖੇ ਕੀਤੀ ਗਈ, ਜਿਸ ਦੌਰਾਨ ਜਥੇਬੰਦੀ ਨੇ ਜ਼ਿਲ੍ਹੇ ਅੰਦਰ ਵੈਕਸੀਨ ਲਗਾਉਣ ਦਾ ਬਾਈਕਾਟ ਕਰ ਦਿੱਤਾ ਹੈੈ।

ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ 

ਉਨ੍ਹਾਂ ਕਿਹਾ ਕੇ ਪਹਿਲਾਂ ਵੈਕਸੀਨ ਦੀ ਭਰੋਸੇਯੋਗਤਾ ਬਹਾਲ ਹੋਵੇ ਅਤੇ ਸੱਤਾ ਧਿਰ ਦੇ ਆਗੂ ਤੇ ਜ਼ਿਲ੍ਹਾ ਅਧਿਕਾਰੀ ਜਨਤਕ ਇਕੱਠ ਵਿੱਚ ਆ ਕੇ ਖ਼ੁਦ ਸਭ ਸਾਹਮਣੇ ਵੈਕਸੀਨ ਲਗਵਾਉਣ। ਇਸ ਮੌਕੇ ਰਣਧੀਰ ਸਿੰਘ ਜ਼ਿਲ੍ਹਾ ਪ੍ਰਧਾਨ, ਕਰਮਦੀਨ ਜ਼ਿਲ੍ਹਾ ਜਨਰਲ ਸਕੱਤਰ ਨੇ ਕਿਹਾ ਕਿ ਜੇਕਰ ਸਰਕਾਰ ਫੀਲਡ ’ਚ ਡਟ ਕੇ ਕੋਰੋਨਾ ਦਾ ਸਾਹਮਣਾ ਕਰਨ ਵਾਲੇ ਹੈਲਥ ਵਰਕਰਾਂ ਨੂੰ ਸੱਚੀ ਕੋਰੋਨਾ ਯੋਧੇ ਮੰਨਦੀ ਹੈ ਤਾਂ ਪਹਿਲਾਂ ਕੱਚੇ ਕਾਮਿਆਂ ਨੂੰ ਪੱਕਾ, ਪਰਖ ਕਾਲ ਵਾਲੇ ਸਿਹਤ ਵਰਕਰਾਂ ਦਾ ਪਰਖ ਕਾਲ ਦੋ ਸਾਲ, ਕੋਰੋਨਾ ਦਾ ਵੱਖਰਾ ਮਾਣ ਭੱਤਾ ਅਤੇ ਸੰਘਰਸ਼ ਕਰ ਰਹੇ ਸਾਥੀਆਂ ਤੇ ਦਰਜ ਪਰਚੇ ਰੱਦ ਕਰੇ ਫ਼ਿਰ ਹੀ ਜਥੇਬੰਦੀ ਵੈਕਸੀਨ ਬਾਰੇ ਵਿਚਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਦਿਨ ਰਾਤ ਕੰਮ ਕਰਨ ਵਾਲੇ ਮੇਲ, ਫੀਮੇਲ ਵਰਕਰਾਂ ਨੂੰ ਸਰਕਾਰ ਅਣਦੇਖਿਆ ਕਰ ਰਹੀ ਹੈ ਜੋ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਸੰਘਰਸ਼ ਦੇ ਰਾਹ ਹੋ ਕੇ ਹੱਕ ਲਏ ਜਾਣਗੇ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ, ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਐੱਸ.ਆਈ. ਯੂਨੀਅਨ,ਅਸ਼ੋਕ ਕੁਮਾਰ ਜ਼ਿਲ੍ਹਾ ਕੈਸ਼ੀਅਰ ਸਮੇਤ ਕਈ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ, ਕਾਂਗਰਸ ਦੇ ਮੌਜੂਦਾ ਸਰਪੰਚ ਸਮੇਤ 2 ਦੀ ਮੌਤ


author

Shyna

Content Editor

Related News