ਭਗਵੰਤ ਮਾਨ ਨੇ ਸੰਸਦ ''ਚੋਂ ਪੰਜਾਬ ਲਈ ਲਿਆਂਦਾ ਵੱਡਾ ਤੋਹਫਾ (ਵੀਡੀਓ)

Friday, Jun 28, 2019 - 01:42 PM (IST)

ਨਵੀਂ ਦਿੱਲੀ/ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸੰਸਦ ਵਿਚੋਂ ਪੰਜਾਬ ਲਈ ਇਕ ਵੱਡਾ ਤੋਹਫਾ ਲੈ ਕੇ ਆਏ ਹਨ। ਦਰਅਸਲ ਮਾਨ ਨੇ ਸੰਸਦ ਵਿਚ ਪੰਜਾਬ ਲਈ ਹੋਮੋਪੈਥਿਕ ਹਸਪਤਾਲ ਅਤੇ ਯੂਨੀਵਰਸਿਟੀ ਖੋਲ੍ਹਣ ਦੀ ਮੰਗ ਕੀਤੀ ਸੀ ਤਾਂ ਕਿ ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਭਗਵੰਤ ਮਾਨ ਦੀ ਇਸ ਮੰਗ ਨੂੰ ਅੱਜ ਬੂਰ ਪੈ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੇ ਭਾਸ਼ਣ ਤੋਂ ਕੇਂਦਰੀ ਰਾਜ ਮੰਤਰੀ ਖੁਸ਼ ਹੋ ਗਏ ਅਤੇ ਉਨ੍ਹਾਂ ਨੇ ਖੜ੍ਹੇ ਹੋ ਕੇ ਭਗਵੰਤ ਮਾਨ ਦੀ ਮੰਗ ਨੂੰ ਮੰਨਦੇ ਹੋਏ ਸੰਗਰੂਰ ਵਿਚ ਹੋਮੋਪੈਥਿਕ ਹਸਪਤਾਲ ਅਤੇ ਯੂਨੀਵਰਸਿਟੀ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ।

ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਐਲੋਪੈਥਿਕ ਇਲਾਜ (ਅੰਗਰੇਜੀ ਦਵਾਈਆਂ) ਮਹਿੰਗਾ ਹੋਣ ਕਾਰਨ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਿਹਾ ਹੈ ਅਤੇ ਐਲੋਪੈਥਿਕ ਇਲਾਜ ਇਕ ਬੀਮਾਰੀ ਠੀਕ ਕਰਦਾ ਹੈ ਅਤੇ ਦੂਜੀ ਬੀਮਾਰੀ ਨੂੰ ਸ਼ੁਰੂ ਕਰ ਦਿੰਦਾ ਹੈ ਜਦਕਿ ਹੋਮੋਪੈਥਿਕ ਆਮ ਲੋਕਾਂ ਦੀ ਪਹੁੰਚ ਵਿਚ ਵੀ ਹੈ ਅਤੇ ਇਸ ਨਾਲ ਲੋਕ ਮਹਿੰਗੇ ਇਲਾਜ ਤੋਂ ਵੀ ਬੱਚ ਸਕਦੇ। ਇਸ ਲਈ ਸੰਗਰੂਰ ਜਾਂ ਫਿਰ ਪੰਜਾਬ ਵਿਚ ਵੀ ਹੋਮੋਪੈਥਿਕ ਕਾਲਜ, ਯੂਨੀਵਰਸਿਟੀ ਖੁੱਲ੍ਹਣੀ ਚਾਹੀਦੀ ਹੈ।


author

cherry

Content Editor

Related News