ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਅਕਾਲੀ ਦਲ ''ਚ ਗਏ ਹਨ ਬਰਾੜ : ਭਗਵੰਤ ਮਾਨ

Friday, Apr 19, 2019 - 01:13 PM (IST)

ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਅਕਾਲੀ ਦਲ ''ਚ ਗਏ ਹਨ ਬਰਾੜ : ਭਗਵੰਤ ਮਾਨ

ਸੰਗਰੂਰ (ਰਾਜੇਸ਼) : ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਜਗਮੀਤ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਬੋਲਦੇ ਹੋਏ ਕਿਹਾ ਕਿ ਬਰਾੜ ਸਾਬ੍ਹ ਇਹ ਤਾਂ ਦੱਸ ਦੇਣ ਕਿ ਉਨ੍ਹਾਂ ਨੇ ਕਿੰਨੀਆਂ ਪਾਰਟੀਆਂ ਬਦਲੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਕੀ ਸਾਰੀ ਜਨਤਾ ਹੀ ਜਾਣਦੀ ਹੈ ਕਿ ਬਰਾੜ ਸਾਬ੍ਹ ਨੇ ਕਿੰਨੀਆਂ ਪਾਰਟੀਆਂ ਬਦਲੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਜਿਨ੍ਹਾਂ ਖਿਲਾਫ ਆਪਣੇ ਪਿਤਾ ਦੇ ਕਾਤਲ ਕਹਿ ਕੇ ਚੋਣ ਲੜ ਰਹੇ ਸਨ, ਅੱਜ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਹੋ ਸਕਦਾ ਹੈ ਕਿ ਉਹ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਹੀ ਗਏ ਹੋਣ।

ਇਸ ਦੌਰਾਨ ਮਾਨ ਨੇ ਨੇਤਾਵਾਂ ਦੀ ਡੋਪ ਟੈਸਟ ਦੀ ਉਠ ਰਹੀ ਮੰਗ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਇਸ ਦੇ ਹੱਕ ਵਿਚ ਹਾਂ ਕਿ ਨੇਤਾਵਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਇਕ ਖਿਡਾਰੀ ਦਾ ਡੋਪ ਟੈਸਟ ਹੁੰਦਾ ਹੈ, ਉਸੇ ਤਰ੍ਹਾਂ ਨੇਤਾਵਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ ਅਤੇ ਜੇਕਰ ਉਹ ਫੇਲ ਹੋ ਜਾਂਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਕਰ ਦੇਣੀ ਚਾਹੀਦੀ ਹੈ।


author

cherry

Content Editor

Related News