ਪੰਜਾਬ ਸਰਕਾਰ ਨੇ ਅਕਾਲ ਅਕੈਡਮੀ ਚੀਮਾ ਦੀ ਮਾਨਤਾ ਕੀਤੀ ਰੱਦ

Thursday, Aug 01, 2019 - 11:19 AM (IST)

ਪੰਜਾਬ ਸਰਕਾਰ ਨੇ ਅਕਾਲ ਅਕੈਡਮੀ ਚੀਮਾ ਦੀ ਮਾਨਤਾ ਕੀਤੀ ਰੱਦ

ਚੀਮਾ ਮੰਡੀ (ਜ.ਬ.) : ਜ਼ਿਲਾ ਸੰਗਰੂਰ ਦੇ ਕਸਬਾ ਚੀਮਾ ਵਿਖੇ ਚੱਲ ਰਹੀ ਅਕਾਲ ਅਕੈਡਮੀ ਦੀ ਪੰਜਾਬ ਸਰਕਾਰ ਵੱਲੋਂ ਮਾਨਤਾ ਰੱਦ ਕਰ ਕੇ ਕਲਗੀਧਰ ਟਰੱਸਟ ਬੜੂ ਸਾਹਿਬ ਨੂੰ ਰਾਹਤ ਦਿੰਦਿਆਂ ਆਰਡਰ ਨੰਬਰ 07/52-2018 ਤਹਿਤ ਇਸ ਅਕਾਲ ਅਕੈਡਮੀ 'ਚ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਨਜ਼ਦੀਕੀ ਅਕਾਲ ਅਕੈਡਮੀਆਂ 'ਚ ਤਬਦੀਲ ਕਰਨ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਅਕਾਲ ਅਕੈਡਮੀ ਚੀਮਾ ਨੂੰ ਲੈ ਕੇ ਸੰਤ ਅਤਰ ਸਿੰਘ ਵਿੱਦਿਆ ਪ੍ਰਸਾਰ ਐਂਡ ਵੈੱਲਫੇਅਰ ਸੋਸਾਇਟੀ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਵਿਚਕਾਰ ਝਗੜਾ ਚੱਲ ਰਿਹਾ ਹੈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਕਾਲ ਅਕੈਡਮੀ ਚੀਮਾ ਨੂੰ ਕਲਗੀਧਰ ਟਰੱਸਟ ਦੇ ਨਾਂ ਹੇਠ ਆਰਡਰ ਨੰਬਰ 11/12/2001-2 ਈ. ਡੀ. ਯੂ. ਮਿਤੀ 30 ਅਗਸਤ 2001 ਨੂੰ ਮਾਨਤਾ ਦਿੱਤੀ ਗਈ ਸੀ ਅਤੇ ਸੀ. ਬੀ. ਐੱਸ. ਈ. ਨਵੀਂ ਦਿੱਲੀ ਵੱਲੋਂ ਮਾਨਤਾ ਦੀ ਮਿਆਦ 31 ਮਾਰਚ 2018 ਨੂੰ ਖਤਮ ਹੋ ਚੁੱਕੀ ਹੈ ਅਤੇ ਇਸ ਜਗ੍ਹਾ ਦੀ ਮਲਕੀਅਤ ਵੀ ਕਲਗੀਧਰ ਟਰੱਸਟ ਬੜੂ ਸਾਹਿਬ ਕੋਲ ਹੀ ਹੈ।

ਇਸ ਸਬੰਧੀ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਾਜੈਕਟ ਅਫਸਰ ਚਰਨਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲ ਅਕੈਡਮੀ ਚੀਮਾ ਦੀ ਅਸਲ ਮਲਕੀਅਤ ਕਲਗੀਧਰ ਟਰੱਸਟ ਕੋਲ ਹੈ ਅਤੇ ਸੰਤ ਅਤਰ ਸਿੰਘ ਵਿੱਦਿਆ ਪ੍ਰਸਾਰ ਐਂਡ ਵੈੱਲਫੇਅਰ ਸੋਸਾਇਟੀ ਦਾ ਇਸ ਅਕਾਲ ਅਕੈਡਮੀ ਨਾਲ ਕੋਈ ਸਬੰਧ ਨਹੀਂ ਹੈ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਕਲਗੀਧਰ ਟਰੱਸਟ ਵੱਲੋਂ ਪੇਸ਼ ਕੀਤੇ ਤੱਥਾਂ ਦੇ ਆਧਾਰ 'ਤੇ ਬਰੀਕੀ ਨਾਲ ਪੜਤਾਲ ਕਰ ਕੇ ਅਕਾਲ ਅਕੈਡਮੀ ਚੀਮਾ ਦੀ ਮਾਨਤਾ ਰੱਦ ਕਰ ਦਿੱਤੀ ਹੈ।


author

cherry

Content Editor

Related News