ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਜ਼ਮੀਨਾਂ ''ਤੇ ਲਾਲ ਝੰਡੇ ਲਹਿਰਾ ਕੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰੇਗੀ ਸੰਘਰਸ਼ ਕਮੇਟੀ

Monday, Apr 27, 2020 - 04:38 PM (IST)

ਸੰਗਰੂਰ(ਬੇਦੀ) - ਭੂਮੀ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਲਾਕਡਾਉਨ ਦੌਰਾਨ ਰੱਖੀ ਗਈ ਬੋਲੀ ਦਾ ਵਿਰੋਧ ਕਰਨ ਦਾ ਸੁਨੇਹਾ ਦਿੱਤਾ ਹੈ। ਇਸ ਦੇ ਨਾਲ ਹੀ ਪੰਚਾਇਤੀ ਜ਼ਮੀਨ ਫਿਰ ਤੋਂ ਪੁਰਾਣੇ ਬੋਲੀਕਾਰਾਂ ਨੂੰ ਘੱਟ ਰੇਟ 'ਤੇ ਦੇਣ ਅਤੇ ਕਿਸ਼ਤਾਂ 'ਚ ਰਾਸ਼ੀ  ਭਰਵਾਉਣ ਦੀ ਮੰਗ ਨੂੰ ਲੈ ਕੇ 1 ਮਈ ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਜ਼ਮੀਨਾਂ 'ਚ ਲਾਲ ਝੰਡੇ ਲਹਿਰਾ ਕੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਦਾ ਸੁਨੇਹਾ ਦਿੱਤਾ ਜਾਵੇਗਾ।

ਸੰਸਥਾ ਦੇ ਪ੍ਰਧਾਨ ਮੁਕੇਸ਼ ਮੁਲੌਦ ਅਤੇ ਪਰਮਜੀਤ ਲੌਂਗੋਵਾਲ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਇਸ ਨੂੰ ਲਗਾਤਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾ ਰਿਹਾ ਹੈ ਕਿ ਲਾਕਡਾਉਨ ਦੌਰਾਨ ਰੱਖੀਆਂ ਗਈਆਂ ਬੋਲੀ, ਡੰਮੀ ਹੋਣ ਦੀ ਸੰਭਾਵਨਾ ਵਧੇਗੀ ਅਤੇ ਕਈ ਪਿੰਡਾਂ ਵਿਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਪਹਿਲਾਂ ਤੋਂ ਹੀ ਤਣਾਅ ਚਲਿਆ ਆ ਰਿਹਾ ਹੈ।  ਉਨ੍ਹਾਂ ਕਿਹਾ ਕਿ ਇਨ੍ਹਾਂ ਬੋਲੀਆਂ ਕਾਰਨ ਜਿਥੇ ਪੂਰੀ ਸੰਭਾਵਨਾ ਹੈ, ਕਿ ਕੋਰੋਨਾ ਵਾਇਰਸ ਫੈਲਣ ਦਾ ਡਰ ਹੈ ਅਤੇ ਇਸ ਦੇ ਨਾਲ ਦਫਾ 144 ਦੀਆਂ ਧੱਜੀਆਂ ਉੱਡਣਗੀਆਂ। ਪ੍ਰਸ਼ਾਸਨ ਅਤੇ ਸੰਗਠਨ ਦਰਮਿਆਨ ਹੋਈ ਗੱਲਬਾਤ ਦੇ ਬਾਅਦ ਭਾਵੇਂ ਕੁਝ ਪਿੰਡਾਂ 'ਚ ਬੋਲੀਆਂ ਹੋਣ ਜਾ ਰਹੀਆਂ ਹਨ ਇਸ ਤੋ ਇਲਾਵਾ ਬੋਲੀਆਂ ਬਾਲਦ ਕਲਾਂ, ਭਾੜੋ, ਰਾਮਪੁਰਾ, ਰੇਤਗੜ, ਲੇਹਿਲ ਆਦਿ ਪਿੰਡਾਂ ਦੀਆਂ ਬੋਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਪਰ ਬਾਕੀ ਰਹਿੰਦੇ ਪਿੰਡਾਂ ਦੀਆਂ ਬੋਲੀਆਂ ਅਜੇ ਤੱਕ ਰੱਦ ਨਹੀਂ ਕੀਤੀਆਂ ਗਈਆਂ। 

ਇਨ੍ਹਾਂ ਵਿਚ ਇਸ ਭਿਆਨਕ ਮਹਾਂਮਾਰੀ ਦੌਰਾਨ ਸਥਿਤੀ ਉਲਟ ਹੋ ਸਕਦੀ ਹੈ। ਮਜ਼ਦੂਰਾਂ ਦੀ ਸਥਿਤੀ ਨੂੰ ਵੇਖਦਿਆਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜ਼ਮੀਨ ਪੁਰਾਣੇ ਬੋਲੀਕਾਰ ਨੂੰ ਦੇ ਦੇਵੇ ਅਤੇ ਲਾਕਡਾਉਨ ਖੋਲ੍ਹਣ ਤੋਂ ਬਾਅਦ ਪੈਸੇ ਕਿਸ਼ਤਾਂ ਵਿਚ ਭਰੇ ਜਾਣੇ ਚਾਹੀਦੇ ਹਨ।

ਨੇਤਾਵਾਂ ਨੇ ਕਿਹਾ ਕਿ ਕਿਸੇ ਪਿੰਡ ਵਿਚ ਵੀ ਦਲਿਤ ਦੇ ਤੀਜੇ ਹਿੱਸੇ ਦੀ ਜ਼ਮੀਨ ਖੋਹਣ ਨਹੀਂ ਦਿੱਤੀ ਜਾਵੇਗੀ। ਇਸ ਲਈ ਸਮੁੱਚੇ ਪਿੰਡ ਸੰਘਰਸ਼ ਦੇ  ਸੱਦੇ ਨੂੰ ਲਾਗੂ ਕਰਦੇ ਹੋਏ ਆਪਣੇ ਖੇਤਾਂ ਵਿਚ 1 ਮਈ ਨੂੰ ਝੰਡੇ ਲਹਿਰਾ ਕੇ ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਦਾ ਬਾਇਕਾਟ ਕਰਨ ਸਮੇਤ ਮਜ਼ਦੂਰ ਵਿਰੋਧੀ ਆਰਡੀਨੈਂਸ ਵਾਪਸ ਲੈਣ, ਲਾਕਡਾਉਨ ਦੌਰਾਨ ਹਰ ਦਿਨ ਕਮਾਉਣ ਵਾਲੇ ਦੇ ਖਾਤੇ ਵਿਚ ਤਨਖਾਹ ਬਰਾਬਰ ਰਾਸ਼ੀ ਪਾਉਣ, ਰਾਜਨੀਤਿਕ ਕੈਦੀਆਂ ਦੀ ਰਿਹਾਈ, ਵਰਕਰਾਂ ਦੀ ਛਾਂਟੀ ਬੰਦ ਕਰਨ ਅਤੇ ਫਿਰਕੂ ਪ੍ਰਚਾਰ ਰੋਕਣ ਸੰਬੰਧੀ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਦੇਸ਼ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਚੇਅਰਮੈਨ ਮੋਫਰ ਲਗਾਤਾਰ ਲਾਕਡਾਊਨ ਤੋਂ ਹੁਣ ਤੱਕ ਲੋਕਾਂ ਵਿਚ ਰਹਿ ਕੇ ਕਰ ਰਿਹਾ ਹੈ ਨਿਸ਼ਕਾਮ ਸੇਵਾ


Harinder Kaur

Content Editor

Related News