ਧਰਮ ਤਬਦੀਲ ਕਰਵਾਉਣ ਵਾਲਿਆਂ ਨੂੰ ਰਾਖਵੇਂਕਰਨ ਦੇ ਵਿਸ਼ੇ ’ਤੇ ਸੰਘ ਨੇ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ
Thursday, Jul 20, 2023 - 05:05 PM (IST)
ਜਲੰਧਰ (ਬਿਊਰੋ) : ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਨਾਗਰਿਕਾਂ ਵਲੋਂ ਆਪਣਾ ਧਰਮ ਬਦਲ ਕੇ ਮੁਸਲਮਾਨ ਜਾਂ ਈਸਾਈ ਬਣਨ ਦੇ ਬਾਵਜੂਦ ਉਨ੍ਹਾਂ ਦੇ ਰਾਖਵੇਂਕਰਨ ਦਾ ਅਧਿਕਾਰ ਬਰਕਰਾਰ ਰੱਖਣ ਸਬੰਧੀ ਚੱਲ ਰਹੀ ਕਾਨੂੰਨੀ ਲੜਾਈ ’ਚ ਰਾਸ਼ਟਰੀ ਸਵੈਮ ਸੰਘ ਨੇ ਇਸ ਮੁੱਦੇ ’ਤੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿਸ਼ੇ ’ਤੇ ਜੇ. ਸਤਿਆਜੀਤ ਨੇ ਇਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ, ਜਿਸ ’ਚ ਪੂਰੇ ਵਿਸ਼ੇ ’ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ। ‘ਧਰਮਾਂਤਰਿਤੋਂ ਕੋ ਆਰਕਸ਼ਣ : ਖਤਰੇ ਕੀ ਘੰਟੀ’ ਨਾਂ ਦੀ ਇਸ ਕਿਤਾਬ ’ਚ ਪੂਰੇ ਵਿਸ਼ੇ ਦਾ ਇਤਿਹਾਸਕ ਢੰਗ ਨਾਲ ਵਰਣਨ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਸੰਵਿਧਾਨ ਵਿਚ ਰਾਖਵੇਂਕਰਨ ਸਬੰਧੀ ਦਿੱਤੇ ਗਏ ਅਧਾਰ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ। ਲੇਖਕ ਨੇ ਲਿਖਿਆ ਹੈ ਕਿ ਭਾਰਤ ’ਚ ਇਤਿਹਾਸਕ ਤੌਰ ’ਤੇ ਹਿੰਦੂ ਭਾਈਚਾਰੇ ’ਚ ਹੀ ਅਨੂਸੂਚਿਤ ਜਾਤੀਆਂ ਦਾ ਇਕ ਪੱਛੜਿਆ ਵਰਗ ਰਿਹਾ ਹੈ, ਜੋ ਛੁਆ-ਛੂਤ ਦੀ ਪ੍ਰਥਾ ਕਾਰਨ ਅਸਮਰੱਥ ਸਨ। ਇਸ ਬੁਰੀ ਪ੍ਰਥਾ ਨੂੰ ਕਿਸੇ ਹੋਰ ਧਰਮ ਵਿਚ ਮਾਨਤਾ ਨਹੀਂ ਸੀ। ਸੰਵਿਧਾਨ ਲਾਗੂ ਕੀਤੇ ਜਾਣ ਵੇਲੇ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਨੇ ਇਸ ਅਸਮਰੱਥਾ ਨੂੰ ਰਾਖਵਾਂਕਰਨ ਦੇਣ ਦਾ ਆਧਾਰ ਬਣਾਇਆ ਸੀ ਅਤੇ ਇਹ ਸਪਸ਼ਟ ਲਿਖਿਆ ਸੀ ਕਿ ਭਾਰਤ ਤੋਂ ਬਾਹਰ ਦੇ ਈਸਾਈ ਜਾਂ ਮੁਸਲਮਾਨ ਭਾਈਚਾਰੇ ਦੇ ਧਰਮਾਂ ਵਿਚ ਇਹ ਬੁਰੀ ਪ੍ਰਥਾ ਨਹੀਂ ਸੀ, ਇਸ ਲਈ ਇਨ੍ਹਾਂ ਭਾਈਚਾਰਿਆਂ ਦੇ ਲੋਕ ਰਾਖਵੇਂਕਰਨ ਲਈ ਫਿਟ ਨਹੀਂ ਹਨ।
ਇਹ ਵੀ ਪੜ੍ਹੋ : ਲਿਕਰ ਲਾਇਸੈਂਸ ਦੇ 6 ਕਰੋੜ 'ਤੇ ਅੜੀ ਸਰਕਾਰ, ਚੰਡੀਗੜ੍ਹ ਹਵਾਈ ਅੱਡੇ 'ਤੇ ਖ਼ਾਲੀ ਪਈਆਂ ਸ਼ਰਾਬ ਦੀਆਂ ਦੁਕਾਨਾਂ
ਸੁਪਰੀਮ ਕੋਰਟ ’ਚ ਚੱਲ ਰਹੀ ਹੈ ਮਾਮਲੇ ਦੀ ਸੁਣਵਾਈ
ਅਸਲ ’ਚ ਇਸ ਪੂਰੇ ਵਿਸ਼ੇ ’ਤੇ ਕਾਨੂੰਨੀ ਲੜਾਈ 2009 ਵਿਚ ਸ਼ੁਰੂ ਹੋਈ ਸੀ ਜਦੋਂ ਗਾਜ਼ੀ ਸਾਦੁਦੀਨ ਤੇ ਨਸੀਰ ਖਾਨ ਨਾਂ ਦੇ 2 ਵਿਅਕਤੀਆਂ ਨੇ ਔਰੰਗਾਬਾਦ ਵਿਚ ਨਗਰ ਨਿਗਮ ਦੀਆਂ ਉਨ੍ਹਾਂ ਸੀਟਾਂ ’ਤੇ ਚੋਣ ਲੜੀ ਸੀ, ਜੋ ਅਨੁਸੂਚਿਤ ਜਾਤੀ ਲਈ ਰਾਖਵੀਆਂ ਸਨ। ਇਸ ਚੋਣ ਵਿਚ ਹਾਰੇ ਉਮੀਦਵਾਰ ਸ਼੍ਰੀ ਚਾਂਦਨੇ ਨੇ ਦੋਵਾਂ ਮੁਸਲਮਾਨ ਉਮੀਦਵਾਰਾਂ ਦੇ ਜਾਤੀ ਸਰਟੀਫਿਕੇਟ ਨੂੰ ਵੈਰੀਫਿਕੇਸ਼ਨ ਕਮੇਟੀ ਸਾਹਮਣੇ ਚੁਣੌਤੀ ਦਿੱਤੀ ਅਤੇ ਵੈਰੀਫਿਕੇਸ਼ਨ ਕਮੇਟੀ ਨੇ ਦੋਵਾਂ ਨੂੰ ਅਨੁਸੂਚਿਤ ਜਾਤੀ ਦੇ ਮੈਂਬਰ ਦੇ ਰੂਪ ਵਿਚ ਪਛਾਣਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ’ਚ ਪਹੁੰਚਿਆ, ਜਿੱਥੇ ਹਾਈ ਕੋਰਟ ਨੇ ਵੀ ਵੈਰੀਫਿਕੇਸ਼ਨ ਕਮੇਟੀ ਦੇ ਫੈਸਲੇ ਨੂੰ ਕਾਇਮ ਰੱਖਿਆ। ਬਾਅਦ ’ਚ ਕਈ ਐੱਨ. ਜੀ. ਓ. ਇਸ ਮਾਮਲੇ ਵਿਚ ਸਾਹਮਣੇ ਆਏ ਅਤੇ ਇਹ ਮਾਮਲਾ ਹੁਣ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ। ਇਸ ਵਿਚਕਾਰ ਸੈਂਟਰਲ ਫਾਰ ਪਬਲਿਕ ਇੰਟ੍ਰਸਟ ਲਿਟੀਗੇਸ਼ਨ (ਸੀ. ਪੀ. ਆਈ. ਐੱਲ.) ਨੇ ਵੀ ਇਸ ਵਿਸ਼ੇ ’ਤੇ ਇਕ ਜਨਹਿਤ ਪਟੀਸ਼ਨ ਦਾਖਲ ਕੀਤੀ ਹੈ। ਇਸ ਪਟੀਸ਼ਨ ਵਿਚ ਉਨ੍ਹਾਂ ਲੋਕਾਂ ਲਈ ਰਾਖਵੇਂਕਰਨ ਦੀ ਮੰਗ ਕੀਤੀ ਗਈ ਹੈ, ਜੋ ਅਨੁਸੂਚਿਤ ਜਾਤੀਆਂ ਤੋਂ ਆਪਣਾ ਧਰਮ ਬਦਲ ਕੇ ਮੁਸਲਮਾਨ ਜਾਂ ਈਸਾਈ ਬਣ ਗਏ ਹਨ। ਸੀ. ਪੀ. ਆਈ. ਐੱਲ. ਦੇ ਨਾਲ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਵੀ. ਐੱਮ. ਤਾਰਕੁੰਡੇ ਤੋਂ ਇਲਾਵਾ ਫਲੀ ਐੱਸ. ਨਰੀਮਨ ਅਤੇ ਸ਼ਾਂਤੀਭੂਸ਼ਣ ਵੀ ਜੁਡ਼ੇ ਰਹੇ ਹਨ। ਬਾਅਦ ’ਚ ਸਾਬਕਾ ਮੁੱਖ ਜੱਜ ਰਾਜਿੰਦਰ ਸੱਚਰ ਵੀ ਇਸ ਦੇ ਨਾਲ ਜੁਡ਼ੇ ਅਤੇ ਹੁਣ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਇਸ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਹਾਜ਼ਰ ਹੋ ਰਹੇ ਹਨ। ਅਸਲ ’ਚ ਇਸ ਐੱਨ. ਜੀ. ਓ. ਨੇ ਯੂ. ਪੀ. ਏ. ਸਰਕਾਰ ਵਲੋਂ ਅਕਤੂਬਰ 2004 ਵਿਚ ਬਣਾਏ ਗਏ ਰੰਗਨਾਥ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ। ਇਸ ਕਮਿਸ਼ਨ ਨੇ ਆਪਣੀਆਂ ਸਿਫਾਰਸ਼ਾਂ ਵਿਚ ਇਸ ਭਾਈਚਾਰੇ ਲਈ ਰਾਖਵੇਂਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ‘ਵਿਰੋਧੀ ਧਿਰ ਦੇ 26’ ’ਤੇ ਕਿੰਨੇ ਭਾਰੀ ਪੈਣਗੇ ‘ਭਾਜਪਾ ਦੇ 38’
ਸਮਾਜਿਕ ਤਾਣਾ-ਬਾਣਾ ਵਿਗੜੇਗਾ
ਕਿਤਾਬ ਦੇ ਲੇਖਕ ਜੇ. ਸਤਿਆਜੀਤ ਨੇ ਲਿਖਿਆ ਹੈ ਕਿ ਜੇ ਧਰਮ ਤਬਦੀਲ ਕਰ ਕੇ ਮੁਸਲਮਾਨ ਜਾਂ ਈਸਾਈ ਬਣਨ ਵਾਲੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਰਾਖਵੇਂਕਰਨ ਦਾ ਲਾਭ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਘੱਟ ਗਿਣਤੀ ਭਾਈਚਾਰੇ ਨੂੰ ਦਿੱਤੇ ਜਾਣ ਵਾਲੇ ਲਾਭ ਵੀ ਨਾਲ ਹੀ ਮਿਲਦੇ ਰਹਿੰਦੇ ਹਨ। ਇਸ ਨਾਲ ਕੌਮੀ ਚਰਿੱਤਰ ’ਤੇ ਉਲਟ ਅਸਰ ਪਵੇਗਾ। ਇਹ ਨਾ ਸਿਰਫ ਡੈਮੋਗ੍ਰਾਫੀ ਵਿਚ ਵੱਡੀ ਤਬਦੀਲੀ ਲਿਆਏਗਾ, ਸਗੋਂ ਸਮਾਜਿਕ ਅਸੰਤੁਲਨ ਦਾ ਵੀ ਕਾਰਨ ਬਣੇਗਾ। ਲੇਖਕ ਨੇ ਆਰ. ਐੱਸ. ਐੱਸ. ਦੇ ਇਕ ਪ੍ਰਸਤਾਵ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਦੇਸ਼ ਵਿਚ ਹੋ ਰਹੀਆਂ ਧਰਮ ਤਬਦੀਲੀਆਂ ਦਾ ਮਕਸਦ ਧਾਰਮਿਕ ਨਾਲੋਂ ਜ਼ਿਆਦਾ ਸਿਆਸੀ ਹੈ ਅਤੇ ਇਹ ਭਾਰਤ ਦੀਆਂ ਸਦੀਆਂ ਪੁਰਾਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਖਤਮ ਕਰਨ ਦੀ ਇਕ ਸੋਚੀ-ਸਮਝੀ ਯੋਜਨਾ ਦਾ ਹਿੱਸਾ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਜੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਿਲਣ ਵਾਲੇ ਰਾਖਵੇਂਕਰਨ ਦੇ ਲਾਭ ਕਾਰਨ ਵੱਡੀ ਗਿਣਤੀ ਵਿਚ ਲੋਕ ਧਰਮ ਤਬਦੀਲੀ ਕਰਨ ਤੋਂ ਝਿਜਕਦੇ ਹਨ। ਜੇ ਧਰਮ ਤਬਦੀਲੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਾਖਵਾਂਕਰਨ ਵੀ ਜਾਰੀ ਰਿਹਾ ਤਾਂ ਇਸ ਨਾਲ ਧਰਮ ਤਬਦੀਲੀ ਵਿਚ ਤੇਜ਼ੀ ਆਵੇਗੀ ਅਤੇ ਦੇਸ਼ ਦਾ ਸਮਾਜਿਕ ਤਾਣਾ-ਬਾਣਾ ਵਿਗੜ ਸਕਦਾ ਹੈ।
ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਹੜ੍ਹ ਤੋਂ ਬਾਅਦ ਨਵੀਂ ਮੁਸੀਬਤ ਨੇ ਦਿੱਤੀ ਦਸਤਕ
ਇਸ ਨਾਲ ਕੌਮੀ ਚਰਿੱਤਰ ’ਤੇ ਉਲਟ ਅਸਰ ਪਵੇਗਾ। ਇਹ ਨਾ ਸਿਰਫ ਡੈਮੋਗ੍ਰਾਫੀ ਵਿਚ ਵੱਡੀ ਤਬਦੀਲੀ ਲਿਆਏਗਾ, ਸਗੋਂ ਸਮਾਜਿਕ ਅਸੰਤੁਲਨ ਦਾ ਵੀ ਕਾਰਨ ਬਣੇਗਾ। ਲੇਖਕ ਨੇ ਆਰ. ਐੱਸ. ਐੱਸ. ਦੇ ਇਕ ਪ੍ਰਸਤਾਵ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਦੇਸ਼ ਵਿਚ ਹੋ ਰਹੀਆਂ ਧਰਮ ਤਬਦੀਲੀਆਂ ਦਾ ਮਕਸਦ ਧਾਰਮਿਕ ਨਾਲੋਂ ਜ਼ਿਆਦਾ ਸਿਆਸੀ ਹੈ ਅਤੇ ਇਹ ਭਾਰਤ ਦੀਆਂ ਸਦੀਆਂ ਪੁਰਾਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਖਤਮ ਕਰਨ ਦੀ ਇਕ ਸੋਚੀ-ਸਮਝੀ ਯੋਜਨਾ ਦਾ ਹਿੱਸਾ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਜੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਿਲਣ ਵਾਲੇ ਰਾਖਵੇਂਕਰਨ ਦੇ ਲਾਭ ਕਾਰਨ ਵੱਡੀ ਗਿਣਤੀ ਵਿਚ ਲੋਕ ਧਰਮ ਤਬਦੀਲੀ ਕਰਨ ਤੋਂ ਝਿਜਕਦੇ ਹਨ। ਜੇ ਧਰਮ ਤਬਦੀਲੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਾਖਵਾਂਕਰਨ ਵੀ ਜਾਰੀ ਰਿਹਾ ਤਾਂ ਇਸ ਨਾਲ ਧਰਮ ਤਬਦੀਲੀ ਵਿਚ ਤੇਜ਼ੀ ਆਵੇਗੀ ਅਤੇ ਦੇਸ਼ ਦਾ ਸਮਾਜਿਕ ਤਾਣਾ-ਬਾਣਾ ਵਿਗੜ ਸਕਦਾ ਹੈ।
ਇਹ ਵੀ ਪੜ੍ਹੋ : ਐਕਸ਼ਨ ’ਚ ਟਰਾਂਸਪੋਰਟ ਮੰਤਰੀ , ਸਰਕਾਰੀ ਬੱਸਾਂ ’ਚੋਂ ਡੀਜ਼ਲ ਚੋਰੀ ਕਰਨ ਵਾਲੇ ਦੋ ਡਰਾਈਵਰਾਂ ਨੂੰ ਰੰਗੇ ਹੱਥੀਂ ਫੜਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8