ਖੇਤ ''ਚ ਘਰ ਬਣਾ ਕੇ ਇਕੱਲੀ ਰਹਿੰਦੀ ਔਰਤ ਦਾ ਬੇਰਹਿਮੀ ਨਾਲ ਕਤਲ

Saturday, Aug 17, 2019 - 04:00 PM (IST)

ਖੇਤ ''ਚ ਘਰ ਬਣਾ ਕੇ ਇਕੱਲੀ ਰਹਿੰਦੀ ਔਰਤ ਦਾ ਬੇਰਹਿਮੀ ਨਾਲ ਕਤਲ

ਸੰਗਤ ਮੰਡੀ(ਮਨਜੀਤ) : ਪਿੰਡ ਕੋਟਗੁਰੂ ਵਿਖੇ ਬੀਤੀ ਰਾਤ ਖ਼ੇਤ 'ਚ ਘਰ ਬਣਾ ਕੇ ਇਕੱਲੀ ਰਹਿੰਦੀ ਬਜ਼ੁਰਗ ਔਰਤ ਦੇ ਸਿਰ 'ਚ ਘੋਟਨਾ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਅੱਜ ਸਵੇਰੇ ਉਦੋਂ ਪਤਾ ਲੱਗਾ ਜਦੋਂ ਜ਼ਮੀਨ ਠੇਕੇ 'ਤੇ ਲੈਣ ਵਾਲਾ ਵਿਅਕਤੀ ਬਜ਼ੁਰਗ ਮਾਤਾ ਦੇ ਘਰ ਆਇਆ। ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ. ਕੁਲਦੀਪ ਸਿੰਘ, ਥਾਣਾ ਸੰਗਤ ਦੇ ਮੁਖੀ ਹਰਬੰਸ ਸਿੰਘ ਤੋਂ ਇਲਾਵਾ ਖੋਜ਼ੀ ਕੁੱਤਿਆਂ ਦੀ ਟੀਮ ਦੇ ਮਾਹਰ 'ਤੇ ਸੀ.ਆਈ.ਏ.ਵਨ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਭੱਟੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ।

PunjabKesari

ਲਾਸ਼ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਕਾਤਲ ਵੱਲੋਂ ਪਹਿਲਾਂ ਬਜ਼ੁਰਗ ਔਰਤ ਦਾ ਕੱਪੜੇ ਨਾਲ ਗਲਾ ਘੁੱਟਿਆ ਗਿਆ ਅਤੇ ਬਾਅਦ ਵਿਚ ਉਸ ਦੇ ਸਿਰ 'ਚ ਘੋਟਨੇ ਨਾਲ ਵਾਰ ਕੀਤੇ ਗਏ ਹਨ। ਪੁਲਸ ਮੁਤਾਬਕ ਇਹ ਚੋਰੀ ਦਾ ਮਾਮਲਾ ਨਹੀਂ ਹੈ, ਕਿਉਂਕਿ ਘਰ ਦਾ ਸਾਰਾ ਸਾਮਾਨ ਸਹੀ ਢੰਗ ਨਾਲ ਪਿਆ ਹੋਇਆ ਸੀ।

PunjabKesari

ਜਾਣਕਾਰੀ ਅਨੁਸਾਰ ਸੁਖਪਾਲ ਕੌਰ (55) ਪਤਨੀ ਸਵ. ਬਲਕਰਨ ਸਿੰਘ ਖੇਤ ਵਿਚ ਘਰ ਬਣਾ ਕੇ ਇਕੱਲੀ ਹੀ ਰਹਿੰਦੀ ਸੀ। ਮ੍ਰਿਤਕ ਸੁਖਪਾਲ ਕੌਰ ਦੀਆਂ 2 ਲੜਕੀਆਂ 'ਤੇ 1 ਲੜਕਾ ਸੀ ਜਿਸ ਨੇ ਲੜਕੀਆਂ ਦਾ ਤਾਂ ਵਿਆਹ ਕਰ ਦਿੱਤਾ ਸੀ, ਜਦਕਿ ਲੜਕਾ ਬਾਹਰ ਕਿਸੇ ਗੁਰਦੁਆਰੇ ਵਿਚ ਸੇਵਾ ਕਰਦਾ ਹੈ। ਬਜ਼ੁਰਗ ਕੋਲ 2 ਏਕੜ ਦੇ ਕਰੀਬ ਜ਼ਮੀਨ ਸੀ, ਜ਼ਮੀਨ ਨੂੰ ਠੇਕੇ 'ਤੇ ਦੇ ਕੇ ਆਪ ਉਹ ਸੰਗਤ ਮੰਡੀ ਵਿਖੇ ਬਣੀ ਇਕ ਫੈਕਟਰੀ 'ਚ ਕੰਮ ਕਰਦੀ ਸੀ। ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਪਾਲ ਕੌਰ ਦੀ ਲੜਕੀ ਗੁਰਪ੍ਰੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਦਿਆਲਪੁਰਾ ਮਿਰਜਾ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ।


author

cherry

Content Editor

Related News