ਸੰਗਤਾਂ ਨੇ ਭਾਈ ਬਲਵੰਤ ਗੋਪਾਲਾ, ਗਿਆਨੀ ਨਵਤੇਜ ਸਿੰਘ ਤੇ ਭਾਈ ਲਹਿਣਾ ਸਿੰਘ ਖਿਲਾਫ਼ ਦਿੱਤਾ ਸ਼ਿਕਾਇਤ ਪੱਤਰ
Sunday, Jul 12, 2020 - 04:46 PM (IST)
ਅੰਮ੍ਰਿਤਸਰ (ਅਨਜਾਣ) : ਜਲੰਧਰ ਦੀਆਂ ਸੰਗਤਾਂ ਨੇ ਦਫ਼ਤਰ ਸਕੱਤਰੇਤ ਵਿਖੇ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਲਹਿਣਾ ਸਿੰਘ ਤੇ ਗਿਆਨੀ ਨਵਤੇਜ ਸਿੰਘ ਕਥਾਵਾਚਕ ਖਿਲਾਫ਼ ਸ਼ਿਕਾਇਤ ਪੱਤਰ ਸੌਂਪਿਆ ਹੈ। ਐਤਵਾਰ ਕਾਰਣ ਸਕੱਤਰੇਤ ਦਾ ਦਫ਼ਤਰ ਬੰਦ ਹੋਣ 'ਤੇ ਇਹ ਸ਼ਿਕਾਇਤ ਪੱਤਰ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ: ਮੈਨੇਜਰ ਬਘੇਲ ਸਿੰਘ ਨੇ ਦਫ਼ਤਰ ਸਕੱਤਰੇਤ ਦੇ ਬਾਹਰ ਪ੍ਰਾਪਤ ਕੀਤਾ।
ਇਹ ਵੀ ਪੜ੍ਹੋਂ : ਸਜ਼ਾ ਭੁਗਤ ਕੇ ਮਲੇਸ਼ੀਆ ਤੋਂ ਪਰਤੇ 240 ਪੰਜਾਬੀ, ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਗਏ ਸਨ ਵਿਦੇਸ਼
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਲੰਧਰ ਦੇ ਭਾਈ ਅਮਰਜੀਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਜਿਸ 'ਚ ਜਸਵਿੰਦਰ ਸਿੰਘ ਨਿਹੰਗ ਪੁੱਤਰ ਬਚਨ ਸਿੰਘ ਰੂੜੇਵਾਲੀ ਅਟਾਰੀ ਜਿਸ ਨੇ ਕੁਝ ਦਿਨ ਪਹਿਲਾਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਸੀ ਤੇ ਉਸ 'ਤੇ ਥਾਣਾ ਮਹਿਤਾ ਵਿਖੇ ਪਰਚਾ ਧਾਰਾ 295-ਏ, 285, 153 ਬੀ ਤੇ 120 ਬੀ ਤਹਿਤ ਪਰਚਾ ਦਰਜ ਹੋਇਆ ਸੀ, ਨੂੰ ਉਕਤ ਵਿਅਕਤੀਆਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ ਪੱਤਰ ਰਾਹੀਂ ਬੇਨਤੀ ਕੀਤੀ ਕਿ ਉਕਤ ਵਿਅਕਤੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਮਰਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋਂ : ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਰੇਲ ਹਾਦਸਾ ਪੀੜਤ ਸਿੱਖਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ