ਹਿਊਸਟਨ 'ਚ ਬਣੇਗੀ ਸੰਦੀਪ ਦੀ ਯਾਦਗਾਰ, ਹਰ ਸਾਲ 2 ਅਕਤੂਬਰ ਨੂੰ ਦਿੱਤਾ ਜਾਵੇਗੀ ਸ਼ਰਧਾਂਜਲੀ

Thursday, Oct 03, 2019 - 06:54 PM (IST)

ਹਿਊਸਟਨ 'ਚ ਬਣੇਗੀ ਸੰਦੀਪ ਦੀ ਯਾਦਗਾਰ, ਹਰ ਸਾਲ 2 ਅਕਤੂਬਰ ਨੂੰ ਦਿੱਤਾ ਜਾਵੇਗੀ ਸ਼ਰਧਾਂਜਲੀ

ਕਪੂਰਥਲਾ— ਅਮਰੀਕਾ ਦੇ ਹਿਊਸਟਨ 'ਚ ਮਾਰੇ ਗਏ ਦਸਤਾਰ ਨਾਲ ਡਿਊਟੀ ਦੇਣ ਵਾਲੇ ਪਹਿਲੇ ਸਿੱਖ ਪੁਲਸ ਅਫਸਰ ਸੰਦੀਪ ਧਾਲੀਵਾਲ ਦਾ ਬੁੱਧਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਕਪੂਰਥਲਾ ਦੇ ਪਿੰਡ ਧਾਲੀਵਾਲ ਨਾਲ ਸਬੰਧ ਰੱਖਦੇ ਸਨ। ਗਾਂਧੀ ਜਯੰਤੀ ਮੌਕੇ ਸੰਦੀਪ ਨੂੰ ਸ਼ਰਧਾਂਜਲੀ ਦੇਣ ਲਈ ਭਾਰੀ ਜਨ ਸੈਲਾਬ ਉਮੜਿਆ। ਇਸ ਮੌਕੇ 'ਤੇ ਹਿਊਸਟਨ ਸਿਟੀ ਕਾਊਂਸਿਲ ਨੇ ਦੋ ਅਕਤੂਬਰ ਦਾ ਦਿਨ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ। ਹਰ ਸਾਲ ਦੋ ਅਕਤੂਬਰ ਨੂੰ ਧਾਲੀਵਾਲ ਨੂੰ ਯਾਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਕੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਿਊਸਟਨ ਵਿਖੇ ਇਕ ਲੜਕੀ ਅਗਵਾ ਕਰਨ ਦੇ ਮਾਮਲੇ 'ਚ ਪੈਰੋਲ 'ਤੇ ਆਏ ਸਜ਼ਾ ਜ਼ਾਬਤਾ ਅਪਰਾਧੀ ਨੇ ਬੀਤੇ ਸ਼ੁੱਕਰਵਾਰ ਨੂੰ ਹਾਈਵੇਅ ਸਿਕ ਵੈਸਡ ਰੋਡ  'ਤੇ ਸੰਦੀਪ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। 


author

shivani attri

Content Editor

Related News