ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ

Sunday, Jun 05, 2022 - 07:04 PM (IST)

ਜਲੰਧਰ/ਨਕੋਦਰ (ਸੋਨੂੰ, ਪਾਲੀ)- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿੱਚ ਪੁਲਸ ਨੂੰ ਇਕ ਵੱਡੀ ਸਫ਼ਲਤਾ ਮਿਲੀ ਹੈ। ਪੁਲਸ ਨੇ ਇਸ ਮਾਮਲੇ ਵਿਚ ਦੋ ਸ਼ੂਟਰਾਂ ਸਮੇਤ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਇਸ ਕਤਲ ਵਿਚ ਵਰਤੇ ਗਏ ਸੱਤ ਹਥਿਆਰ ਅਤੇ ਤਿੰਨ ਕਾਰਾਂ ਵੀ ਬਰਾਮਦ ਕੀਤੀਆਂ ਹਨ।  ਜਲੰਧਰ ਵਿਖੇ ਅੱਜ ਜਲੰਧਰ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ 14 ਮਾਰਚ ਸ਼ਾਮ 6 ਵਜੇ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਪੁਲਸ ਲਗਾਤਾਰ ਇਸ ਮਾਮਲੇ ਨੂੰ ਸੁਲਝਾਉਣ ਵਿਚ ਲੱਗੀ ਹੋਈ ਸੀ। ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਵਿੱਚ ਹੁਣ ਪੁਲਸ ਵੱਲੋਂ ਪੰਜ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਸ਼ੂਟਰ ਵੀ ਸ਼ਾਮਲ ਹਨ ਅਤੇ ਇਸ ਦੇ ਨਾਲ ਹੀ ਹੁਣ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 10 ਹੋ ਚੁੱਕੀ ਹੈ। 

ਇਥੇ ਇਹ ਵੀ ਦੱਸ ਦੇਈਏ ਕਿ ਐੱਸ. ਐੱਸ. ਪੀ. ਜਲੰਧਰ ਦਿਹਾਤੀ ਵੱਲੋਂ ਪ੍ਰੈਸ ਕਾਨਫ਼ਰੰਸ ਕਰਕੇ ਸ਼ੂਟਰਾਂ ਸਮੇਤ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਜੋ ਦਾਅਵਾ ਕੀਤਾ ਗਿਆ ਹੈ। ਉਸ ਦਾ ਖ਼ੁਲਾਸਾ 'ਜਗ ਬਾਣੀ' ਅਖ਼ਬਾਰ ਅਤੇ ਚੈਨਲ 'ਤੇ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਜਲੰਧਰ ਦਿਹਾਤੀ ਪੁਲਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਪੰਜਾਬ ਸਮੇਤ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਈ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਕੀਤੀ ਪੁੱਛਗਿੱਛ ਦੌਰਾਨ ਕੜੀ ਨਾਲ ਕੜੀ ਜੋੜਦਿਆਂ ਵਿਦੇਸ਼ਾਂ ਵਿਚ ਬੈਠੇ ਵਿਅਕਤੀਆਂ ਸਮੇਤ ਕੁੱਲ 22 ਮੁਲਜ਼ਮਾਂ ਨੂੰ ਕਤਲ ਮਾਮਲੇ ਵਿਚ ਨਾਮਜ਼ਦ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।  ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਜ਼ਿਆਦਾਤਰ ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਪਛਾਣ ਹਰਵਿੰਦਰ ਸਿੰਘ ਉਰਫ਼ ਫ਼ੌਜੀ ਵਾਸੀ ਬੁਲੰਦ ਸ਼ਹਿਰ, ਵਿਕਾਸ ਮਾਹਲੇ ਵਾਸੀ ਗੁੜਗਾਓਂ ਹਰਿਆਣਾ, ਸਚਿਨ ਦੁੱਲਿਆ ਵਾਸੀ ਅਲਵਰ ਰਾਜਸਥਾਨ , ਮਨਜੋਤ ਕੌਰ ਵਾਸੀ ਸੰਗਰੂਰ  ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ ਯੂ. ਪੀ. ਸ਼ਾਮਲ ਹਨ। ਪੁਲਸ ਵੱਲੋਂ ਇਨ੍ਹਾਂ ਪਾਸੋਂ ਸੱਤ ਪਿਸਤੌਲਾਂ, ਜਿਨ੍ਹਾਂ ਵਿਚੋਂ ਪੰਜ ਵਿਦੇਸ਼ੀ ਪਿਸਤੌਲ ਸ਼ਾਮਲ ਹਨ, ਬਰਮਾਦ ਕੀਤੀਆਂ ਹਨ। ਇਸ ਦੇ ਨਾਲ ਹੀ ਗੱਡੀਆਂ ਮਹਿੰਦਰਾ ਐਕਸਯੂਵੀ, ਟੋਯੋਟਾ ਈ. ਟੀ. ਐੱਸ. ਅਤੇ ਹੁੰਡਈ ਵਰਨਾ ਵੀ ਬਰਾਮਦ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ: ਕਪੂਰਥਲਾ ਤੋਂ ਵੱਡੀ ਖ਼ਬਰ, PTU ਦੇ ਹੋਸਟਲ ’ਚ ਵਿਦਿਆਰਥੀ ਦੀ ਸ਼ੱਕੀ ਹਾਲਾਤ ’ਚ ਮੌਤ

PunjabKesari

ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵਿੱਚੋਂ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਫ਼ੌਜੀ ਹੈ, ਜਿਸ ਨੇ ਇਸ ਕਤਲ ਕਾਂਡ ਵਿੱਚ ਬਾਕੀ ਮੁਲਜ਼ਮਾਂ ਨੂੰ ਆਉਣ ਜਾਣ ਲਈ ਗੱਡੀਆਂ, ਕਤਲ ਵਿਚ ਇਸਤੇਮਾਲ ਹੋਣ ਵਾਲੇ ਹਥਿਆਰ, ਮੁਲਜ਼ਮਾਂ ਨੂੰ ਸੇਫ ਰਿਹਾਇਸ਼ ਅਤੇ ਹਥਿਆਰ ਚਲਾਉਣ ਦੀ ਟਰੇਨਿੰਗ, ਇਸ ਦੇ ਨਾਲ-ਨਾਲ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਸੀ।  ਇਹੀ ਨਹੀਂ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ਵਿੱਚ ਹਰਵਿੰਦਰ ਸਿੰਘ ਫ਼ੌਜੀ ਵੱਲੋਂ ਹੀ ਤੇਰੀ ਰੇਕੀ ਕਰਵਾਈ ਗਈ ਸੀ। ਇਹੀ ਨਹੀਂ ਹਰਿਆਣਾ ਦੇ ਗੁੜਗਾਓਂ ਤੋਂ ਫੜਿਆ ਗਿਆ ਮੁਲਜ਼ਮ ਵਿਕਾਸ ਮਾਹਲੇ ਨੂੰ ਇਸ ਕਤਲ ਮਾਮਲੇ ਵਿੱਚ ਮੁੱਖ ਸ਼ੂਟਰਾਂ ਨੂੰ ਗੋਲ਼ੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਿਖ਼ਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ। ਇਸੇ ਨੇ ਬਾਅਦ ਵਿਚ ਹਰਵਿੰਦਰ ਸਿੰਘ ਫ਼ੌਜੀ ਨਾਲ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 

ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਵਿਕਾਸ ਮਾਹਲੇ ਨੇ ਪੰਜਾਬ ਵਿੱਚ ਹੋਰ ਵੀ ਕਈ ਕਤਲ ਮਾਮਲਿਆਂ ਵਿੱਚ ਆਪਣਾ ਹੱਥ ਹੋਣ ਦਾ ਇਹ ਖ਼ੁਲਾਸਾ ਕੀਤਾ ਹੈ, ਜਿਨ੍ਹਾਂ ਬਾਰੇ ਪੁਲਸ ਨੂੰ ਪਹਿਲਾਂ ਪਤਾ ਨਹੀਂ ਸੀ। ਇਸ ਤੋਂ ਇਲਾਵਾ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਚਿਨ ਦਹੋਲੀਆ ਅਤੇ ਮਨਜੋਤ ਕੌਰ ਨੂੰ ਕੌਸ਼ਲ ਡਗਰ ਗਿਰੋਹ ਦੇ ਮੈਂਬਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਪੂਰੇ ਕਤਲਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਫ਼ੌਜੀ ਜੋਕਿ ਇਕ ਰਿਟਾਇਰਡ ਫ਼ੌਜੀ ਹੈ ਅਤੇ ਉਸ ਨੂੰ ਹਥਿਆਰ ਇੰਗਲੈਂਡ ਦੀ ਪੂਰੀ ਜਾਣਕਾਰੀ ਹੈ। ਇਸ ਲਈ ਇਸ ਪੂਰੇ ਕਤਲ ਦੇ ਮਾਮਲੇ ਨੂੰ ਉਸ ਨੇ ਕੋਆਰਡੀਨੇਟ ਕੀਤਾ। ਹਰਵਿੰਦਰ ਸਿੰਘ ਫ਼ੌਜੀ ਇਸ ਸਾਲ ਫਰਵਰੀ ਨੂੰ ਭਾਰਤੀ ਫ਼ੌਜ ਦੀ 6 ਜਾਤ ਬਟਾਲੀਅਨ ਤੋਂ ਰਿਟਾਇਰ ਹੋਇਆ ਸੀ। ਅੱਜ ਦੀ ਤਾਰੀਖ਼ ਵਿੱਚ ਉਹ ਇਕ ਹਿਸਟਰੀਸ਼ੀਟਰ ਹੈ ਅਤੇ ਉਸ ਉੱਪਰ ਹਰਿਆਣਾ, ਪੱਛਮੀ ਯੂ. ਪੀ. ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ, ਹਥਿਆਰਬੰਦ ਡਕੈਤੀ ਅਤੇ ਜਬਰੀ ਵਸੂਲੀ ਨਾਲ ਸਬੰਧਤ ਘੱਟ ਤੋਂ ਘੱਟ 21 ਅਪਰਾਧਿਕ ਮਾਮਲੇ ਦਰਜ ਹਨ ਅਤੇ ਕਈ ਮਾਮਲਿਆਂ ਵਿਚ ਤਾਂ ਅਦਾਲਤ ਵੱਲੋਂ ਉਸ ਨੂੰ ਭਗੌੜਾ ਵੀ ਐਲਾਨਾਇਆ ਗਿਆ ਹੈ।  

ਇਹ ਵੀ ਪੜ੍ਹੋ: ਘੱਲੂਘਾਰਾ ਦੀ ਬਰਸੀ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਭਗਵੰਤ ਮਾਨ

ਇਸ ਤੋਂ ਇਲਾਵਾ ਇਸ ਕਤਲ ਮਾਮਲੇ ਦਾ ਦੂਸਰਾ ਮੁੱਖ ਆਰੋਪੀ ਵਿਕਾਸ ਮਾਹਲੇ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਉੱਪਰ ਵੀ ਕਤਲ ਜਬਰੀ ਵਸੂਲੀ ਨਾਲ ਸੰਬੰਧਿਤ ਨੌੰ ਅਪਰਾਧਿਕ ਮਾਮਲੇ ਦਰਜ ਹਨ। ਇਸ ਨੇ ਪੰਜਾਬ ਵਿੱਚ ਵੀ ਦੋ ਕਤਲ ਦੇ ਮਾਮਲਿਆਂ ਵਿੱਚ ਆਪਣੀ ਭੂਮਿਕਾ ਕਬੂਲ ਕੀਤੀ ਹੈ. ਜਿਨ੍ਹਾਂ ਬਾਰੇ ਪੁਲਸ ਨੂੰ ਪਹਿਲੇ ਪਤਾ ਨਹੀਂ ਸੀ। ਜੂਨ 2021 ਨੂੰ ਜਲੰਧਰ ਵਿਖੇ ਇਕ ਹਾਈ ਪ੍ਰੋਫਾਈਲ ਕਤਲ ਸੁਖਮੀਤ ਸਿੰਘ ਡਿਪਟੀ ਨੂੰ ਗੋਲੀ ਮਾਰ ਦਿੱਤੀ ਸੀ। ਵਿਕਾਸ ਮਾਲੇ ਨੇ ਇਸ ਕਤਲ ਮਾਮਲੇ ਵਿੱਚ ਵੀ ਪੁਲੀਸ ਦੇ ਅੱਗੇ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਜਨਵਰੀ 2022 ਵਿੱਚ ਬਠਿੰਡਾ ਵਿਖੇ ਹੋਏ ਮਨਪ੍ਰੀਤ ਛੱਲਾ ਅਤੇ ਮਨਪ੍ਰੀਤ ਵਿੱਕੀ ਨਾਮ ਦੇ ਦੋ ਵਿਅਕਤੀਆਂ ਜੋਕਿ ਇਕ ਮਾਰੇ ਗਏ ਗੈਂਗਸਟਰ ਕੁਲਬੀਰ ਨਰੂਆਣਾ ਦੇ ਸਾਥੀ ਸਨ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਿਕਾਸ ਨੇ ਇਸ ਮਾਮਲੇ ਵਿਚ ਵੀ ਆਪਣੀ ਭੂਮਿਕਾ ਨੂੰ ਮੰਨਦੇ ਹੋਏ ਪੁਲੀਸ ਨੂੰ ਦੱਸਿਆ ਹੈ ਕਿ ਇਹ ਕਤਲ ਵੀ ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਸੰਗਰੂਰ ਦੇ ਇਕ ਹੋਰ ਗੈਂਗਸਟਰ ਫਤਿਹ ਨਗਰੀ ਦੀ ਗ੍ਰਿਫ਼ਤਾਰੀ ਦਾ ਬਦਲਾ ਲੈਣ ਲਈ ਕੀਤੇ ਸਨ।  

ਇਹ ਵੀ ਪੜ੍ਹੋ: ਕਪੂਰਥਲਾ ਦੇ ਸਿਵਲ ਹਸਪਤਾਲ ’ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News