ਟਾਂਡਾ ਤੇ ਚੌਲਾਂਗ ਰੇਲਵੇ ਸਟੇਸ਼ਨਾਂ 'ਤੇ ਵਰਦੇ ਮੀਂਹ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, ਵੇਖੋ ਤਸਵੀਰਾਂ
Sunday, Jul 31, 2022 - 05:28 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਦੇਸ਼ ਭਰ ਵਿਚ ਰੇਲ ਗੱਡੀ ਚੱਕਾ ਜਾਮ ਅੰਦੋਲਨ ਅੱਜ ਟਾਂਡਾ ਇਲਾਕੇ ਵਿਚ ਦੋ ਥਾਂਵਾ 'ਤੇ ਹੋਇਆ, ਜੋ ਸਵੇਰੇ 11 ਵਜੇ ਰੇਲਵੇ ਸਟੇਸ਼ਨ ਟਾਂਡਾ ਅਤੇ ਚੌਲਾਂਗ ਵਿਖੇ ਸ਼ੁਰੂ ਹੋਇਆ ਅਤੇ 3 ਵਜੇ ਤੱਕ ਜਾਰੀ ਰਿਹਾ। ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਉੜਮੁੜ ਟਾਂਡਾ ਦੇ ਰੇਲਵੇ ਸਟੇਸ਼ਨ 'ਤੇ ਮੁਕੰਮਲ ਧਰਨਾ ਲਗਾ ਦਿੱਤਾ।
ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ, ਪੁਲਸ ਦੇ ਵੱਡੇ ਅਫ਼ਸਰਾਂ ਨੇ ਵੀ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ੇ
ਇਸ ਦੌਰਾਨ ਚੌਹਾਨ ਨੇ ਆਖਿਆ ਉਨ੍ਹਾਂ ਦਾ ਇਹ ਅੰਦੋਲਨ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਤਲੇਆਮ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ, ਗਵਾਹਾਂ 'ਤੇ ਹੁੰਦੇ ਜਾਨਲੇਵਾ ਹਮਲੇ, ਅੰਦੋਲਨ ਦੌਰਾਨ ਅੰਦੋਲਨਕਾਰੀਆਂ ਉਪਰ ਸਰਕਾਰ ਵੱਲੋਂ ਦਰਜ ਕੀਤੇ ਨਜਾਇਜ਼ ਪਰਚੇ ਰੱਦ ਕਰਾਵਉਣ, ਐੱਮ. ਐੱਸ. ਪੀ. 'ਤੇ ਕਾਨੂੰਨ ਬਣਾਉਣ ਦੀ ਮੰਗ ਅਤੇ ਸਰਕਾਰ ਵੱਲੋਂ ਬਣਾਈ 29 ਮੈਂਬਰੀ ਕਿਸਾਨ ਵਿਰੋਧੀ ਮੈਂਬਰਾਂ ਨਾਲ ਬਣੀ ਕਮੇਟੀ ਦੇ ਡਰਾਮੇ ਦੇ ਵਿਰੋਧ ਵਿੱਚ ਅੱਜ ਚਾਰ ਘੰਟੇ ਮੁਕੰਮਲ ਰੇਲਵੇ ਸਟੇਸ਼ਨ ਧਰਨਾ ਲਾ ਕੇ ਚੱਕਾ ਜਾਮ ਕੀਤਾ ਗਿਆ ਹੈ। ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਨਾ ਕੀਤਾ ਅਤੇ ਸੰਯੁਕਤ ਕਿਸਾਨ ਮੋਰਚਾ ਨਵੇਂ ਸੰਘਰਸ਼ ਦੀ ਸ਼ੁਰੂਆਤ ਕਰੇਗਾ। ਇਸ ਮੌਕੇ ਪਿ੍ਰਤਪਾਲ ਸਿੰਘ ਗੁਰਾਇਆ, ਪਰਮਿੰਦਰ ਸਿੰਘ ਸਮਰਾ, ਪ੍ਰਦੀਪ ਸਿੰਘ ਮੂਨਕ, ਸਤਪਾਲ ਸਿੰਘ ਮਿਰਜ਼ਾਪੁਰ ਆਦਿ ਮੌਜਦ ਸਨ।
ਇਹ ਵੀ ਪੜ੍ਹੋ: ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਗੈਂਗਸਟਰਾਂ ਦਾ ਛੇਤੀ ਹੀ ਪੰਜਾਬ 'ਚੋਂ ਹੋਵੇਗਾ ਸਫ਼ਾਇਆ
ਇਸੇ ਤਰਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸਮਰਾ ਦੀ ਅਗਵਾਈ ਵਿਚ ਚੌਲਾਂਗ ਰੇਲਵੇ ਸਟੇਸ਼ਨ ਤੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ। ਇਸ ਮੌਕੇ ਕਮਲਜੀਤ ਸਿੰਘ,ਰੁਪਿੰਦਰ ਸਿੰਘ,ਪ੍ਰ੍ਕਾਸ਼ਜੀਤ ਸਿੰਘ,ਜਗਤਾਰ ਸਿੰਘ,ਮਨਦੀਪ ਸਿੰਘ,ਜਤਿੰਦਰ ਸਿੰਘ,ਪ੍ਰੀਤ ਪਾਲ ਸਿੰਘ,ਬਖਸ਼ੀਸ਼ ਸਿੰਘ,ਜਤਿੰਦਰ ਸਿੰਘ, ਅਮਰੀਕ ਸਿੰਘ ਖੱਖ,ਇਕਬਾਲ ਸਿੰਘ,ਅਮਨਦੀਪ ਸਿੰਘ,ਜਗੀਰ ਸਿੰਘ,ਸਵਰਨ ਸਿੰਘ,ਪ੍ਰਿਤਪਾਲ ਸਿੰਘ,ਗੁਰਦੀਪ ਸਿੰਘ,ਸਰਬਜੀਤ ਸਿੰਘ ਆਦਿ ਮੌਜੂਦ ਸਨ। ਇਸ ਦੌਰਾਨ ਦੋਨਾਂ ਸਟੇਸ਼ਨਾਂ ਅਤੇ ਸੁਰੱਖਿਆ ਪ੍ਰਬੰਧਾਂ ਲਈ ਰੇਲਵੇ ਅਤੇ ਪੰਜਾਬ ਪੁਲਸ ਦੇ ਜਵਾਨ ਵੱਡੀ ਗਿਣਤੀ ਵਿਚ ਮੌਜੂਦ ਹਨ।
ਇਹ ਵੀ ਪੜ੍ਹੋ: ਨਸ਼ੇ ’ਚ ਡੁੱਬ ਰਿਹਾ ਪੰਜਾਬ ਦਾ ਭਵਿੱਖ: ਹੈਰਾਨੀਜਨਕ ਅੰਕੜੇ ਆਏ ਸਾਹਮਣੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ