ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਨੂੰ ਲੈ ਕੇ SKM 3 ਨੂੰ 7 ਥਾਵਾਂ ''ਤੇ ਕਰੇਗਾ ਨੈਸ਼ਨਲ ਹਾਈਵੇਅ ਬੰਦ

08/01/2022 5:50:09 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਗੰਨਾ ਕਾਸ਼ਤਕਾਰਾਂ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ 3 ਅਗਸਤ ਨੂੰ ਸੂਬੇ ਦੀਆਂ 7 ਥਾਵਾਂ 'ਤੇ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਮਰਜੀਤ ਸਿੰਘ ਰੜਾ ਨੇ ਗਰਨਾ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਆਜ਼ਾਦ ਕਿਸਾਨ ਕਮੇਟੀ ਦੋਆਬਾ, ਗੰਨਾ ਸੰਘਰਸ਼ ਕਮੇਟੀ, ਕਿਸਾਨ ਸੰਘਰਸ਼ ਕਮੇਟੀ ਗੜਦੀਵਾਲਾ, ਪਗੜੀ ਸੰਭਾਲ ਲਹਿਰ ਦੇ ਆਗੂਆਂ ਨੇ ਇਸ ਸੰਘਰਸ਼ ਤਹਿਤ ਮੁਕੇਰੀਆਂ ਦੇ ਮਾਤਾ ਰਾਣੀ ਚੌਂਕ ਵਿਖੇ ਲਾਏ ਜਾਣ ਵਾਲੇ ਹਾਈਵੇਅ ਜਾਮ ਧਰਨੇ ਦਾ ਪ੍ਰੋਗਰਾਮ ਉਲੀਕਿਆ। ਮੁਕੇਰੀਆਂ, ਧਾਰੀਵਾਲ, ਸਰਹੰਦ, ਗੰਗਾਨਗਰ, ਫਿਰੋਜ਼ਪੁਰ, ਤਪਾ ਮੰਡੀ ਸਮੇਤ 7 ਥਾਵਾਂ 'ਤੇ ਨੈਸ਼ਨਲ ਹਾਈਵੇਅ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ CM ਮਾਨ ਤੇ ਧਾਲੀਵਾਲ ਨੂੰ ਚੈਲੰਜ, ਜਾਣੋ ਪੂਰਾ ਮਾਮਲਾ

ਇਸ ਮੌਕੇ ਰੜਾ ਨੇ ਦੱਸਿਆ ਕਿ ਇਸ ਰੋਸ ਵਿਖਾਵੇ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਵਾਦਾ ਖ਼ਿਲਾਫ਼ੀ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਦੌਰਾਨ ਗੰਨਾਂ ਮਿੱਲਾਂ 2022/23 ਦੇ ਸੀਜ਼ਨ ਲਈ 1 ਨਵੰਬਰ ਤੋਂ ਚਲਾਏ ਜਾਣ, ਗੰਨੇ ਦੀ ਰੇਟ 360 ਰੁਪਏ ਪ੍ਰਤੀ ਕੁਇੰਟਲ ਮਿੱਲ ਵੱਲੋਂ ਇਕੋ ਕਿਸ਼ਤ 'ਚ ਪਾਇਆ ਜਾਵੇ ਨਾ ਕਿ 325+35 ਕਰਕੇ, ਗੰਨੇ ਦਾ ਬਕਾਇਆ ਸਰਕਾਰੀ ਅਤੇ ਪ੍ਰਾਈਵੇਟ ਮਿੱਲ ਵੱਲੋ ਸਰਕਰ ਵੱਲੋਂ 15 ਮਈ ਨੂੰ ਚੰਡੀਗੜ੍ਹ ਕੀਤੇ ਵਾਦੇ ਮੁਤਾਬਕ ਤੁਰੰਤ ਪਾਇਆ ਜਾਵੇ, ਗੰਨੇ 'ਤੇ ਆ ਰਹੇ ਟਾਪ ਬੋਰਰ ਰੈੱਡ ਰੋਟ ਬੀਮਾਰੀ ਦੇ ਅਟੈਕ ਕਾਰਨ ਹੋ ਰਹੇ ਨੁਕਸਾਨ ਦਾ ਦਿੱਤਾ ਜਾਵੇ ਅਤੇ ਮਾਹਿਰ ਡਾਕਟਰ ਦੀ ਟੀਮ ਭੇਜ ਕੇ ਤੁਰੰਤ ਨਿਰੀਖਣ ਹੋਵੇ, ਨਰਮੇ ਦਾ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਕਾਰਨ ਹੋਏ ਨੁਕਸਾਨ ਦਾ ਮੁਆਵਜਾ, ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਸਬਸਿਡੀ ਦਾ ਅਗਾਉਂ ਐਲਾਨ, ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ, ਕੋਰੋਨਾ ਕਾਲ, ਕਿਸਾਨ ਅੰਦੋਲਨ ਅਤੇ ਪਰਾਲੀ ਸਾੜਨ ਸੰਬੰਧੀ ਕੀਤੇ ਪਰਚੇ ਰੱਦ ਕੀਤੇ ਜਾਣ, ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਫੋਕੇ ਦਾਅਵੇ ਬੰਦ ਕਰਕੇ ਪੰਜਾਬ ਦੇ ਹਰੇਕ ਇਲਾਕੇ ਵਿਚ ਨਹਿਰੀ ਪਾਣੀ ਪਹੁੰਚਾਉਣ ਦਾ ਪ੍ਰਬੰਧ ਕਰੇ। 

ਇਹ ਵੀ ਪੜ੍ਹੋ: ਘਰ 'ਚ ਹੋਈ ਲੱਖਾਂ ਦੀ ਚੋਰੀ ਨੂੰ ਲੈ ਕੇ ਮੱਕੜ ਤੇ ਮੋਨੂੰ ਪੁਰੀ ਹੋਏ ਆਹਮੋ-ਸਾਹਮਣੇ, DGP ਤੱਕ ਪੁੱਜਾ ਮਾਮਲਾ

ਇਸ ਮੌਕੇ ਸੁਖਪਾਲ ਸਿੰਘ ਡੱਫਰ,ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ, ਬਲਜੀਤ ਸਿੰਘ ਤੱਗੜ, ਹਰਪ੍ਰੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਹੀਰਾਹਰ,ਮਿੰਟਾਂ ਚੀਮਾ,ਦਿਲਬਾਗ ਸਿੰਘ ਗਿੱਲ, ਜੁਝਾਰ ਸਿੰਘ ਕੇਸੋਪੁਰ,ਨੀਲਾ ਕੁਰਾਲਾ, ਰਣਜੀਤ ਸਿੰਘ ਪੰਡਿਰੀ, ਸਰਬਜੀਤ ਸਿੰਘ ਪੰਡੋਰੀ, ਉਂਕਾਰ ਸਿੰਘ ਖੱਖ, ਹਰਨੇਕ ਸਿੰਘ, ਸੁਖਵੀਰ ਸਿੰਘ ਨਰਵਾਲ, ਜਤਿੰਦਰ ਸਿੰਘ ਸੋਨੂ, ਅਮਰਿੰਦਰ ਸਿੰਘ ਰਾਜਾ ਕਲਾ, ਸਤਵੀਰ ਸਿੰਘ ਸੱਤੀ, ਮੋਹਨ ਸਿੰਘ, ਸੁਰਿੰਦਰ ਸਿੰਘ, ਸੋਢੀ ਸਹਿਬਾਜ਼ਪੁਰ, ਰਾਣਾ ਖੱਖ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਟਿੰਕੂ ਦੇ ਮਾਮਲੇ ’ਚ ਫਿਰੋਜ਼ਪੁਰ ਦੇ ਸ਼ੂਟਰ ਜੀਤਾ ਨੇ ਕੀਤੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News