ਸੀ. ਬੀ. ਐੱਸ. ਈ. ਨੇ ਜਾਰੀ ਕੀਤੇ 10ਵੀਂ, 12ਵੀਂ ਬੋਰਡ ਪ੍ਰੀਖਿਆ ਲਈ ਸੈਂਪਲ ਪੇਪਰ

Tuesday, Sep 07, 2021 - 11:36 AM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 10ਵੀਂ ਅਤੇ 12ਵੀਂ ਕਲਾਸ ਟਰਮ-1 ਦੇ ਸੈਂਪਲ ਪੇਪਰ 2021-22 ਜਾਰੀ ਕਰ ਦਿੱਤੇ ਹਨ। ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆ 2022 ਵਿਚ ਬੈਠਣ ਵਾਲੇ ਕਲਾਸ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਸੀ. ਬੀ. ਐੱਸ. ਈ. ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣੇ ਸਾਰੇ ਵਿਸ਼ਿਆਂ ਦੇ ਸੈਂਪਲ ਪੇਪਰ ਚੈੱਕ ਅਤੇ ਡਾਊਨਲੋਡ ਕਰ ਸਕਦੇ ਹਨ। ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਸੀ. ਬੀ. ਐੱਸ. ਈ. ਸਿਲੇਬਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਸਾਲ ਵਿਚ 2 ਵਾਰ ਬੋਰਡ ਪ੍ਰੀਖਿਆ ਟਰਮ-1 ਅਤੇ ਟਰਮ-2 ਲਏ ਜਾਣਗੇ। ਟਰਮ-1 ਇਕ ਮਲਟੀਪਲ ਚੁਆਇਸ ਕਵੈਸਚਨ ਜਾਂ ਆਬਜੈਕਟਿਵ ਟਾਈਪ ਪੇਪਰ ਹੋਵੇਗਾ ਅਤੇ 50 ਫੀਸਦੀ ਸਿਲੇਬਸ ’ਤੇ ਆਧਾਰਿਤ ਹੋਵੇਗਾ। ਇਹ ਪ੍ਰੀਖਿਆ ਆਫਲਾਈਨ ਜਾਂ ਆਨਲਾਈਨ (ਹਾਲਾਤ ਦੇ ਮੁਤਾਬਕ) ਲਈ ਜਾਵੇਗੀ ਅਤੇ ਪ੍ਰਸ਼ਨ-ਪੱਤਰ ਬੋਰਡ ਵੱਲੋਂ ਸ਼ੇਅਰ ਕੀਤੇ ਜਾਣਗੇ, ਜਦੋਂਕਿ ਟਰਮ-2 ਐਗਜ਼ਾਮ ਦਾ ਫੈਸਲਾ 2022 ਕੋਵਿਡ-19 ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਡਿਟੇਲਡ ਕਵੈਸਚਨ ਜਾਂ ਐੱਮ. ਸੀ. ਕਿਊ. ’ਤੇ ਆਧਾਰਤ ਹੋਵੇਗਾ।

ਨਵੰਬਰ ਜਾਂ ਦਸੰਬਰ ’ਚ ਹੋ ਸਕਦੀਆਂ ਹਨ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆਵਾਂ
ਇਸ ਸਾਲ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆਵਾਂ ਨਵੰਬਰ ਜਾਂ ਦਸੰਬਰ ਵਿਚ ਲਈਆਂ ਜਾ ਸਕਦੀਆਂ ਹਨ। ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਵਿਚ ਹਰ ਇਕ ਥਿਊਰੀ ਪੇਪਰ 40 ਅੰਕਾਂ ਦਾ ਹੋਵੇਗਾ। ਦੋਵੇਂ ਕਲਾਸਾਂ ਦੇ ਟਰਮ-1 ਪ੍ਰੀਖਿਆ ’ਚ ਪ੍ਰਾਪਤ ਅੰਕਾਂ ਨੂੰ ਫਾਈਨਲ ਸੀ. ਬੀ. ਐੱਸ. ਈ. ਬੋਰਡ ਨਤੀਜਾ 2022 ਲਈ ਵੀ ਆਂਕਿਆ ਜਾ ਸਕਦਾ ਹੈ।


Anuradha

Content Editor

Related News