ਬਠਿੰਡਾ ਦੀਆਂ ਬੀਬੀਆਂ ਦੇ ਹੌਂਸਲੇ ਨੂੰ ਸਲਾਮ, ਖੁਦ ਲਿਖੀ ਕਾਮਯਾਬੀ ਦੀ ਇਬਾਰਤ, ਸੁਣ ਤੁਸੀਂ ਵੀ ਕਰੋਗੇ ਸਿਫਤਾਂ

Monday, Sep 04, 2023 - 06:27 PM (IST)

ਬਠਿੰਡਾ ਦੀਆਂ ਬੀਬੀਆਂ ਦੇ ਹੌਂਸਲੇ ਨੂੰ ਸਲਾਮ, ਖੁਦ ਲਿਖੀ ਕਾਮਯਾਬੀ ਦੀ ਇਬਾਰਤ, ਸੁਣ ਤੁਸੀਂ ਵੀ ਕਰੋਗੇ ਸਿਫਤਾਂ

ਬਠਿੰਡਾ : ਬਠਿੰਡਾ ਦੀਆਂ ਔਰਤਾਂ ਮਧੂ ਮੱਖੀ ਪਾਲਣ ਰਾਹੀਂ ਚੰਗੀ ਕਮਾਈ ਕਰ ਰਹੀਆਂ ਹਨ। ਤਿੰਨ ਸਾਲ ਪਹਿਲਾਂ ਮਧੂ ਮੱਖੀ ਪਾਲਣ ਸ਼ੁਰੂ ਕਰਨ ਵਾਲੀਆਂ ਔਰਤਾਂ ਸ਼ਹਿਦ ਵੇਚ ਕੇ ਲੱਖਾਂ ਰੁਪਏ ਕਮਾ ਰਹੀਆਂ ਹਨ। ਇੱਥੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਦੋ ਸਵੈ-ਸਹਾਇਤਾ ਗਰੁੱਪ ਬਣਾਏ ਗਏ। ਦੋਵੇਂ ਗਰੁੱਪਾਂ ਨੇ ਮੱਖੀ ਪਾਲਣ ਸ਼ੁਰੂ ਕੀਤਾ। ਦੋਵਾਂ ਗਰੁੱਪਾਂ ਵਿਚ 11 ਮਹਿਲਾ ਮੈਂਬਰ ਹਨ ਜਿਨ੍ਹਾਂ ਵਿਚ ਹੁਣ 300 ਹੋਰ ਔਰਤਾਂ ਉਨ੍ਹਾਂ ਨਾਲ ਜੁੜਨਗੀਆਂ। ਗਰੁੱਪ ਦੀਆਂ ਬੀਬੀਆਂ ਹੁਣ ਇਕ ਵੱਡੇ ਮਿਸ਼ਨ ’ਤੇ ਕੰਮ ਕਰ ਰਹੀਆਂ ਹਨ। ਇਸ ਨਾਲ ਨਾ ਸਿਰਫ ਉਨ੍ਹਾਂ ਦੀ ਆਮਦਨ ਕਈ ਗੁਣਾ ਵਧੇਗੀ ਸਗੋਂ ਪੇਂਡੂ ਬੀਬੀਆਂ ਨੂੰ ਵੀ ਆਰਿਥਕ ਪੱਖੋਂ ਮਦਦ ਵੀ ਮਿਲੇਗੀ ਤੇ ਰੁਜ਼ਗਾਰ ਵੀ ਮਿਲੇਗਾ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਜਾਰੀ ਕੀਤੀ ਵੱਡੀ ਚਿਤਾਵਨੀ, 8 ਕੁੜੀਆਂ ਦੇ ਫੇਸਬੁੱਕ ਖਾਤੇ ਕੀਤੇ ਗਏ ਜਨਤਕ

ਇਹ ਗਰੁੱਪ ਨਾ ਸਿਰਫ਼ ਮੱਖੀਆਂ ਪਾਲਣ ਕਰਕੇ ਸ਼ਹਿਦ ਵੇਚੇਗਾ ਸਗੋਂ ਮਧੂ ਮੱਖੀ ਦਾ ਜ਼ਹਿਰ ਵੇਚ ਕੇ ਵੀ ਮੋਟੀ ਕਮਾਈ ਕਰੇਗਾ। ਇਸ ਤੋਂ ਇਲਾਵਾ ਇਹ ਰਾਇਲ ਜੈਲੀ, ਬੀ-ਪੋਲਨ (ਹਾਈ ਲੈਵਲ ਪ੍ਰੋਟੀਨ) ਵਰਗੇ ਹੋਰ ਮਹਿੰਗੇ ਉਤਪਾਦ ਬਣਾ ਕੇ ਵੇਚੇਣਗੀਆਂ। ਦਰਅਸਲ ਇਹ ਸਿਲਸਿਲਾ ਤਿੰਨ ਸਾਲ ਪਹਿਲਾਂ ਬਲਾਕ ਭਗਤਾ ਭਾਈਕਾ ਦੇ ਦੋ ਪਿੰਡਾਂ ਦਿਆਲਪੁਰਾ ਭਾਈਕਾ ਅਤੇ ਪਿੰਡ ਬੋਦੀਪੁਰਾ ਤੋਂ ਸ਼ੁਰੂ ਹੋਇਆ। ਜਿਨ੍ਹਾਂ ਨੇ ਮਾਰਕੀਟਿੰਗ ਅਤੇ ਵਿਕਰੀ ’ਤੇ ਵੀ ਧਿਆਨ ਦਿੱਤਾ। ਵੇਰਕਾ ਅਤੇ ਆਜੀਵਿਕਾ ਸਹਿਕਾਰੀ ਸਭਾ ਵਿਚਕਾਰ ਸਮਝੌਤਾ ਹੋਇਆ ਹੈ। ਪਿਛਲੇ ਸਾਲ, ਦੋਵਾਂ ਸਮੂਹਾਂ ਨੇ ਇਕ ਟਨ ਸ਼ਹਿਦ ਪੈਦਾ ਕੀਤਾ ਅਤੇ ਉਤਪਾਦ ਤੋਂ 18 ਲੱਖ ਰੁਪਏ ਦੀ ਕਮਾਈ ਕੀਤੀ। 

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਮਸ਼ਹੂਰ ਪ੍ਰੋਡਿਊਸਰ ਡੀ. ਐੱਕਸ. ਐੱਕਸ. ਐੱਕਸ. ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਇਨ੍ਹਾਂ ਬੀਬੀਆਂ ਦਾ ਜਜ਼ਬਾ ਇਸ ਤੋਂ ਦੇਖਿਆਂ ਬਣਦਾ ਹੈ ਜਦੋਂ ਇਨ੍ਹਾਂ ਨੇ ਇਕ ਬੈਂਕ ਤੋਂ ਕਰਜ਼ਾ ਮੰਗਿਆ ਪਰ ਬੈਂਕ ਨੇ ਇਹ ਕਹਿ ਕੇ ਅਰਜ਼ੀ ਰੱਦ ਕਰ ਦਿੱਤੀ ਕਿ ਇਹ ਔਰਤਾਂ ਦਾ ਕੰਮ ਨਹੀਂ ਹੈ। ਕੁਝ ਕਰਨ ਦੇ ਜਜ਼ਬੇ ਨੇ ਹੌਂਸਲੇ ਨੂੰ ਕਮਜ਼ੋਰ ਨਾ ਹੋਣ ਦਿੱਤਾ ਅਤੇ 10-10 ਡੱਬਿਆਂ ਨਾਲ ਇਨ੍ਹਾਂ ਨੇ ਕੰਮ ਸ਼ੁਰੂ ਕੀਤਾ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਵੱਲੋਂ ਬਣਾਏ ਗਿਫ਼ਟ ਪੈਕ ਵੀ ਸਰਕਾਰੀ ਵਿਭਾਗਾਂ ਨੂੰ ਭੇਜੇ ਗਏ ਸਨ।

ਇਹ ਵੀ ਪੜ੍ਹੋ : ਕੈਨੇਡਾ ’ਚ 36 ਘੰਟਿਆਂ ਦੌਰਾਨ ਪਟਿਆਲਾ ਦੇ ਤੀਜੇ ਨੌਜਵਾਨ ਦੀ ਮੌਤ, ਨਹੀਂ ਵੇਖਿਆ ਜਾਂਦਾ ਮਾਂ ਦਾ ਦਰਦ

ਦੋਵਾਂ ਧੜਿਆਂ ਨੇ ਮਿਲ ਕੇ ਪਿੰਡ ਦਿਆਲਪੁਰਾ ਭਾਈ ਕਾ ਵਿਚ ਹਾਈਟੈਕ ਪਲਾਂਟ ਲਾਇਆ ਹੈ। ਇਸ ਲਈ ਉਨ੍ਹਾਂ ਨੇ ਪੰਜਾਬ ਐਗਰੋ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਹੈ। ਇਸ ਕਰਜ਼ੇ ਵਿਚ 35 ਫੀਸਦੀ ਸਬਸਿਡੀ ਹੈ। ਇਸ ਪਲਾਂਟ ਵਿਚ ਸ਼ਹਿਦ ਨੂੰ ਪ੍ਰੋਸੈਸ ਕੀਤਾ ਜਾਵੇਗਾ। ਇਸ ਤੋਂ ਬਾਅਦ ਕਰੀਬ 20 ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਣਗੇ ਜੋ ਦੇਸ਼-ਵਿਦੇਸ਼ ’ਚ ਭੇਜੇ ਜਾਣਗੇ। ਇਸ ਵਿਚ ਸ਼ਹਿਦ ਦੇ ਨਾਲ-ਨਾਲ ਮਧੂ ਮੱਖੀ ਦਾ ਜ਼ਹਿਰ (ਬੀ. ਵੇਨਮ) ਵੀ ਵੇਚਿਆ ਜਾਵੇਗਾ। ਪਲਾਂਟ ਦੀ ਮੁਖੀ ਜਸਵੀਰ ਕੌਰ ਨੇ ਦੱਸਿਆ ਕਿ ਦਵਾਈ ਬਣਾਉਣ ਲਈ ਮਧੂ ਮੱਖੀ ਦੇ ਜ਼ਹਿਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ 10 ਗ੍ਰਾਮ ਜ਼ਹਿਰ ਦੀ ਕੀਮਤ ਕਰੀਬ ਇਕ ਲੱਖ ਰੁਪਏ ਹੈ। ਇਸੇ ਤਰ੍ਹਾਂ 10 ਗ੍ਰਾਮ ਬੀ ਪੋਲਨ (ਉੱਚ ਪੱਧਰੀ ਪ੍ਰੋਟੀਨ) ਦੀ ਕੀਮਤ ਬਾਜ਼ਾਰ ਵਿਚ ਇਕ ਲੱਖ ਰੁਪਏ ਦੇ ਕਰੀਬ ਹੈ।

ਇਹ ਵੀ ਪੜ੍ਹੋ : ‘ਮੈਂ ਲਾਰੈਂਸ ਬਿਸ਼ਨੋਈ ਦਾ ਭਰਾ ਬੋਲਦਾ, ਤੈਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ ਕਰਾਂਗਾ ਖ਼ਤਮ’

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News