''ਹੁਣ ਸੱਜਣ ਕੁਮਾਰ ਨੂੰ ਜੇਲ ''ਚ ਹੋਵੇਗਾ ਗੁਨਾਹਾਂ ਦਾ ਅਹਿਸਾਸ''

12/31/2018 1:32:59 PM

ਨਵੀਂ ਦਿੱਲੀ/ਚੰਡੀਗੜ੍ਹ : 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਦਿੱਲੀ ਦੀ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸ ਦੇ ਸਰੰਡਰ ਕਰਨ ਦਾ ਸੋਮਵਾਰ ਨੂੰ ਆਖਰੀ ਦਿਨ ਹੈ। ਇਸ ਘਟਨਾ ਦੇ 34 ਸਾਲਾਂ ਬਾਅਦ ਇਨਸਾਫ ਮਿਲਣ ਤੋਂ ਬਾਅਦ ਜਿੱਥੇ ਦੰਗਾ ਪੀੜਤਾਂ ਦੇ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਉਨ੍ਹਾਂ ਦੀ ਮੰਗ ਹੈ ਕਿ ਕਤਲੇਆਮ ਦੇ ਬਾਕੀ ਦੋਸ਼ੀ ਅਜੇ ਸਲਾਖਾਂ ਪਿੱਛੇ ਨਹੀਂ ਪੁੱਜੇ ਹਨ ਅਤੇ ਉਨ੍ਹਾਂ ਨੂੰ ਵੀ ਸਜ਼ਾ ਦਿੱਤੀ ਜਾਵੇ। ਇਸ ਨੂੰ ਲੈ ਕੇ ਪੀੜਤ ਪਰਿਵਾਰਾਂ ਦੀਆਂ ਅੱਖਾਂ 'ਚ ਦਰਦ ਅੱਜ ਵੀ ਝਲਕ ਰਿਹਾ ਹੈ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਸ ਖੌਫਨਾਕ ਮੰਜ਼ਰ ਨੂੰ ਉਹ ਅੱਜ ਤੱਕ ਭੁੱਲ ਨਹੀਂ ਸਕੇ ਹਨ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਹੁਣ ਸੱਜਣ ਕੁਮਾਰ ਨੂੰ ਜੇਲ 'ਚ ਗੁਨਾਹਾਂ ਦਾ ਅਹਿਸਾਸ ਹੋਵੇਗਾ।


Babita

Content Editor

Related News