ਹਵਸੀ ਭੇੜੀਏ ਨੇ ਦੋਸਤ ਦੀ 14 ਸਾਲਾ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਇੰਝ ਖੁੱਲ੍ਹਿਆ ਭੇਤ

Monday, Dec 14, 2020 - 10:06 AM (IST)

ਹਵਸੀ ਭੇੜੀਏ ਨੇ ਦੋਸਤ ਦੀ 14 ਸਾਲਾ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਇੰਝ ਖੁੱਲ੍ਹਿਆ ਭੇਤ

ਸਾਹਨੇਵਾਲ/ਕੁਹਾੜਾ (ਜ.ਬ.): ਦੋਸਤ ਉੱਪਰ ਪਈ ਮੁਸੀਬਤ ਦਾ ਫ਼ਾਇਦਾ ਉਠਾ ਕੇ ਉਸ ਦੀ 14 ਸਾਲਾ ਨਾਬਾਲਗ ਕੁੜੀ ਦਾ ਕਥਿਤ ਸਰੀਰਕ ਸੋਸ਼ਣ ਕਰਨ ਵਾਲੇ ਕਲਯੁਗੀ ਦੋਸਤ ਖ਼ਿਲਾਫ਼ ਥਾਣਾ ਸਾਹਨੇਵਾਲ ਦੀ ਪੁਲਸ ਨੇ ਪੋਕਸੋ ਐਕਟ ਅਤੇ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਵੱਡਾ ਬਿਆਨ, ਕੈਪਟਨ ਨੇ ਪੰਜਾਬ ਅਤੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ

ਚੌਕੀ ਕੰਗਣਵਾਲ ਦੇ ਇੰਚਾਰਜ ਸਬ-ਇੰਸਪੈਕਟਰ ਜਗਦੀਪ ਸਿੰਘ ਅਨੁਸਾਰ ਪ੍ਰੀਤਮ ਕਾਲੋਨੀ ਦੀ ਰਹਿਣ ਵਾਲੀ ਨਾਬਾਲਗਾ ਦੀ ਮਾਂ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਦੋ ਬੱਚੇ ਇਕ ਕੁੜੀ ਅਤੇ ਮੁੰਡਾ ਹਨ। ਕਰੀਬ ਅੱਠ ਮਹੀਨੇ ਪਹਿਲਾਂ ਉਹ ਕਾਫ਼ੀ ਬੀਮਾਰ ਸੀ ਅਤੇ ਹਸਪਤਾਲ ਦਾਖ਼ਲ ਸੀ। ਉਸ ਦਾ ਪਤੀ ਹੀਰੋ ਸਾਈਕਲ 'ਚ ਨੌਕਰੀ ਕਰਦਾ ਹੈ, ਜਿਸ ਕਾਰਨ ਉਸ ਦੇ ਪਤੀ ਨੇ ਆਪਣੇ ਦੋਸਤ ਸੁਰੇਸ਼ ਕੁਮਾਰ ਪੁੱਤਰ ਅੱਛੇ ਲਾਲ ਵਾਸੀ ਪ੍ਰੀਤਮ ਕਾਲੋਨੀ ਨੂੰ ਉਨ੍ਹਾਂ ਦੇ ਬੱਚਿਆਂ ਦੀ ਦੇਖ-ਰੇਖ ਕਰਨ ਦੀ ਅਪੀਲ ਕੀਤੀ ਸੀ ਪਰ ਕਲਯੁੱਗੀ ਦੋਸਤ ਅੱਛੇ ਲਾਲ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਦੀ 14 ਸਾਲਾ ਲੜਕੀ ਨੂੰ ਡਰਾ-ਧਮਕਾ ਕੇ ਲਗਾਤਾਰ ਉਸ ਦਾ ਸਰੀਰਕ ਸੋਸ਼ਣ ਕਰਦਾ ਰਿਹਾ। 

ਇਹ ਵੀ ਪੜ੍ਹੋ :ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ

ਇਸ ਸਬੰਧੀ ਪਤਾ ਉਸ ਸਮੇਂ ਲੱਗਾ ਜਦੋਂ ਕੁੜੀ ਦੀ ਸਿਹਤ ਵਿਗੜਨ ਕਾਰਨ ਬੀਤੀ 10 ਦਸੰਬਰ ਨੂੰ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ। ਜਿਸ ਤੋਂ ਬਾਅਦ ਡਰੀ-ਸਹਿਮੀ ਹੋਈ ਕੁੜੀ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਚੌਕੀ ਇੰਚਾਰਜ ਨੇ ਦੱਸਿਆ ਕਿ ਨਾਬਾਲਗਾ ਦੀ ਮਾਂ ਦੇ ਬਿਆਨਾਂ 'ਤੇ ਸੁਰੇਸ਼ ਕੁਮਾਰ ਖਿਲਾਫ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਨੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਖਿੱਚੀਆਂ ਤਿਆਰੀਆਂ , ਜਾਣੋ ਕੀ ਹੈ ਰਣਨੀਤੀ


author

Baljeet Kaur

Content Editor

Related News