ਸਾਹਲੋਂ-ਬੰਗਾ ਸੜਕ ਦੀ ਖਸਤਾ ਹਾਲਤ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ

04/23/2018 1:07:00 PM

ਬੰਗਾ (ਭਾਰਤੀ)— ਸਾਹਲੋਂ ਤੋਂ ਬੰਗਾ ਜਾਂਦੀ ਸੜਕ ਦੀ ਖਸਤਾ ਹਾਲਤ ਹਰ ਸਮੇਂ ਦੁਰਘਟਨਾਵਾਂ ਨੂੰ ਸੱਦਾ ਦੇ ਰਹੀ ਹੈ। ਇਸ ਸੜਕ 'ਤੇ ਅਕਾਲੀ ਦਲ ਦੀ ਸਰਕਾਰ ਸਮੇਂ ਕਰੀਬ ਦਸ ਸਾਲ ਪਹਿਲਾਂ ਪ੍ਰੀਮਿਕਸ ਪਿਆ ਸੀ ਅਤੇ ਦਸੰਬਰ 2015 'ਚ ਇਲਾਕਾ ਨਿਵਾਸੀਆਂ ਦੀ ਜ਼ੋਰਦਾਰ ਮੰਗ 'ਤੇ ਬੰਗਾ ਤੋਂ ਪ੍ਰੀਮਿਕਸ ਪੈਣਾ ਆਰੰਭ ਹੋਇਆ ਅਤੇ ਫੰਡਾਂ ਦੀ ਘਾਟ ਕਾਰਨ ਇਹ ਕਾਰਜ ਸਿਰਫ ਪਿੰਡ ਕਰਨਾਣਾ ਤਕ ਹੀ ਹੋ ਸਕਿਆ। ਉਸ ਤੋਂ ਅੱਗੇ ਪਿੰਡ ਸਾਹਲੋਂ ਤੱਕ ਪੰਜ ਕਿਲੋ ਮੀਟਰ ਦਾ ਟੋਟਾ ਅੱਜ ਵੀ ਪ੍ਰੀਮਿਕਸ ਤੋਂ ਸੱਖਣਾ ਹੈ। ਇਸ ਸੜਕ 'ਤੇ ਵੱਡੀਆਂ ਗੱਡੀਆਂ, ਕਾਰਾਂ ਅਤੇ ਮੋਟਰਸਾਈਕਲਾਂ ਆਦਿ ਦਾ ਆਉਣਾ-ਜਾਣਾ ਅਕਸਰ ਬਣਿਆ ਰਹਿੰਦਾ ਹੈ, ਜਿਸ ਦੇ ਚਲਦੇ ਸੜਕ ਹੋਰ ਵੀ ਟੁੱਟ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸੰੰਬੰਧ 'ਚ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਕਈ ਵਾਰੀ ਮਿਲਿਆ ਜਾ ਚੁੱਕਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ 'ਤੇ ਠੀਕ ਕੀਤਾ ਜਾਵੇ।


Related News