ਰਹਿੰਦ-ਖੂੰਦ ਨੂੰ ਅੱਗ ਲਾਉਣ ’ਤੇ ਵਾਪਰਿਆ ਹਾਦਸਾ, ਤੂੜੀ ਸੜਨ ਸਣੇ 3 ਪਸ਼ੂਆਂ ਦੀ ਹੋਈ ਮੌਤ

Monday, Nov 01, 2021 - 03:05 PM (IST)

ਰਹਿੰਦ-ਖੂੰਦ ਨੂੰ ਅੱਗ ਲਾਉਣ ’ਤੇ ਵਾਪਰਿਆ ਹਾਦਸਾ, ਤੂੜੀ ਸੜਨ ਸਣੇ 3 ਪਸ਼ੂਆਂ ਦੀ ਹੋਈ ਮੌਤ

ਸਾਦਿਕ (ਪਰਮਜੀਤ) - ਸਾਦਿਕ ਨੇੜੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿਖੇ ਅੱਜ ਦੁਪਹਿਰ ਇੱਕ ਕਿਸਾਨ ਵੱਲੋਂ ਝੋਨੇ ਦੀ ਕਟਾਈ ਉਪਰੰਤ ਪਰਾਲੀ ਦੀ ਰਹਿੰਦ ਖੂੰਦ ਨੂੰ ਅੱਗ ਲੱਗਾ ਦਿੱਤੀ ਗਈ। ਅੱਗ ਕਾਰਨ ਇਕ ਘਰ ਦੇ ਵਾੜੇ ’ਚ ਬੰਨ ਕੇ ਰੱਖੇ ਤਿੰਨ ਪਸ਼ੂਆਂ ਦੇ ਝੁਲਸ ਜਾਣ ਕਾਰਨ ਉਨ੍ਹਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਪਿੰਡ ਦੇ ਬਾਹਰਵਾਰ ਰਹਿੰਦਾ ਹੈ। ਉਸ ਦੇ ਗੁਆਂਢੀ ਖੇਤ ਵਾਲਿਆਂ ਨੇ ਖੇਤ ਨੂੰ ਅੱਗ ਲਗਾ ਦਿੱਤੀ। 

ਪੜ੍ਹੋ ਇਹ ਵੀ ਖ਼ਬਰ ਰੈਸਟੋਰੈਂਟ ਮਾਲਕ ਨੇ ਜ਼ਹਿਰ ਨਿਗਲ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸੁਸਾਇਡ ਨੋਟ ’ਚ ਹੋਇਆ ਇਹ ਖ਼ੁਲਾਸਾ

ਪਤਾ ਲੱਗਾ ਹੈ ਕਿ ਹਵਾ ਦਾ ਰੁੱਖ ਘਰ ਵੱਲ ਹੋਣ ਕਾਰਨ ਅੱਗ ਘਰ ਦੇ ਬਣੇ ਵਾੜੇ ਵਿੱਚ ਦਾਖਲ ਹੋ ਗਈ, ਜਿਥੇ ਪਸ਼ੂਆਂ ਨੂੰ ਬੰਨ ਕੇ ਰੱਖਿਆ ਗਿਆ ਸੀ ਅਤੇ ਤੂੜੀ ਵੀ ਪਈ ਹੋਈ ਸੀ। ਅੱਗ ਨੇ ਗੁਰਦੀਪ ਸਿੰਘ ਦੀ ਕੀਮਤੀ ਮੱਝ, ਕੱਟੀ ਅਤੇ ਕੱਟੇ ਨੂੰ ਆਪਣੀ ਲਪੇਟ ਵਿੱਚ ਲੈ ਗਿਆ, ਜਿਸ ਕਰਕੇ ਤਿੰਨੋਂ ਪਸ਼ੂਆਂ ਦੀ ਮੌਤ ਹੋ ਗਈ। ਅੱਗ ਨਾਲ ਲਗਭਗ 5 ਟਰਾਲੀਆਂ ਤੂੜੀ ਵੀ ਸੜ ਕੇ ਸੁਆਹ ਹੋ ਗਈ। ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਇਸ ਘਟਨਾ ਨਾਲ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ‘ਪੰਜਾਬ ਪੁਲਸ’ ਨੂੰ ਦਿੱਤੀ ਚਿਤਾਵਨੀ


author

rajwinder kaur

Content Editor

Related News