ਬੇਅਦਬੀ ਗੋਲ਼ੀ ਕਾਂਡ ਮਾਮਲੇ ’ਚ ਹਾਈਕੋਰਟ ਦੀ ਜਜਮੈਂਟ ਰਿਪੋਰਟ ’ਤੇ ਢੀਂਡਸਾ ਦਾ ਵੱਡਾ ਬਿਆਨ
Sunday, Apr 25, 2021 - 06:25 PM (IST)
ਲੁਧਿਆਣਾ (ਮੁੱਲਾਂਪੁਰੀ) : ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਹਾਈਕੋਰਟ ਵੱਲੋਂ ਕੋਟਕਪੂਰਾ ਗੋਲੀਕਾਂਡ ਦੀ ਰਿਪੋਰਟ ’ਤੇ ਜੋ ਜਜਮੈਂਟ ਜਾਰੀ ਕੀਤੀ ਹੈ, ਉਸ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਿਹੜੀ ਗੱਲ ਦਾ ਸ਼ੱਕ ਅਤੇ ਰੌਲਾ ਪੈ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਰਲੇ ਹੋਏ ਹਨ, ਇਸ ਰਿਪੋਰਟ ਨੇ ਸਾਬਤ ਕਰ ਦਿੱਤਾ ਕਿ ਕੈਪਟਨ ਦੀ ਟੀਮ ਨੇ ਕਿਵੇਂ ਬਾਦਲਾਂ ਨੂੰ ਬਚਾਉਣ ਲਈ ਕਿੱਥੋਂ ਤੱਕ ਹਥਕੰਡੇ ਵਰਤ ਕੇ ਉਸ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਦੋ ਨੌਜਵਾਨ ਗੋਲੀਆਂ ਨਾਲ ਸ਼ਹੀਦ ਹੋਏ ਹਨ ਤੇ ਦਰਜਨ ਦੇ ਕਰੀਬ ਜ਼ਖਮੀ ਹੋਏ। ਉਸ ਵੇਲੇ ਦੀ ਪੁਲਸ ਤੇ ਸਰਕਾਰ ਨੇ ਅਣਪਛਾਤੀ ਪੁਲਸ ’ਤੇ ਮਾਮਲਾ ਦਰਜ ਕਰਨਾ ਅਤੇ ਗੋਲ਼ੀਆਂ ਚਲਾਉਣ ਦੇ ਹੁਕਮ ਦੇਣਾ, ਇਹ ਸਭ ਕੁਝ ਕਿਸ ਦੇ ਇਸ਼ਾਰੇ ’ਤੇ ਹੋਇਆ।
ਇਹ ਵੀ ਪੜ੍ਹੋ : ਚਾਰਜਸ਼ੀਟ ’ਚ ਪ੍ਰਕਾਸ਼ ਤੇ ਸੁਖਬੀਰ ਦਾ ਨਾਮ ਆਉਣ ਦੇ ਦੋ ਸਾਲ ਬਾਅਦ ਵੀ ਕਿਉਂ ਨਹੀਂ ਹੋਇਆ ਚਲਾਨ ਪੇਸ਼ : ਸਿੱਧੂ
ਉਨ੍ਹਾਂ ਕਿਹਾ ਕਿ ਕਿਸੇ ਵੱਡੇ ਨੇਤਾ ਦੀ ਚੇਨੀ ਗੁਆਚ ਜਾਵੇ ਤਾਂ ਪੁਲਸ ਦੋ ਘੰਟੇ ’ਚ ਲੱਭ ਲੈਂਦੀ ਹੈ ਪਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਲੱਭੇ ਨਹੀਂ ਗਏ, ਜਿਸ ਹਾਲਤ ਵਿਚ ਮਿਲੇ, ਸਾਰੀ ਸਿੱਖ ਕੌਮ ਜਾਣਦੀ ਹੈ ਪਰ ਉਸ ਵੇਲੇ ਰਾਜ ਭਾਗ ਕਰਨ ਵਾਲੇ ਕਿਉਂ ਅਣਜਾਣ ਰਹੇ।
ਇਹ ਵੀ ਪੜ੍ਹੋ : ਹਾਈਕੋਰਟ ਦੀ ਰਿਪੋਰਟ ਤੋਂ ਬਾਅਦ ਅਕਾਲੀ ਦਲ ਨੇ ਖੋਲ੍ਹਿਆ ਮੋਰਚਾ, ਕੈਪਟਨ, ‘ਆਪ’ ਤੇ ਕੁੰਵਰ ਪ੍ਰਤਾਪ ’ਤੇ ਲਗਾਏ ਦੋਸ਼
ਇਸ ਦੌਰਾਨ ਗਰਚਾ ਨੇ ਕਿਹਾ ਕਿ ਲੰਬੀ-ਚੌੜੀ ਰਿਪੋਰਟ ਨੇ ਸੱਚਾਈ ਸਾਹਮਣੇ ਲਿਆ ਦਿੱਤੀ ਅਤੇ ਦੱਸ ਦਿੱਤਾ ਹੈ ਕਿ ਕੈਪਟਨ ਨੇ ਸੁਖਬੀਰ ਨੂੰ ਬਚਾਉਣ ਲਈ ਕੀ ਕੁਝ ਨਹੀਂ ਕੀਤਾ। ਉਨ੍ਹਾਂ ਨੇ ਲੁਧਿਆਣਾ ਵਿਚ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਦੇ ਵਿਰੋਧੀਆਂ ਦੇ ਘਰ ਫੇਰੀ ਪਾਉਣ ’ਤੇ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦੇ ਪਿਤਾ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹਨ ਵਾਲੇ ਮਾਨ ਸਿੰਘ ਗਰਚਾ ਤੇ ਜਗਦੀਸ਼ ਸਿੰਘ ਗਰਚਾ ਹੀ ਸਨ, ਜਿਨ੍ਹਾਂ ਦੇ ਘਰੀਂ ਉਹ ਜਾ ਰਹੇ ਹਨ, ਉਹ ਸੁਖਬੀਰ ਵਾਂਗ ਵੱਡੇ ਵਪਾਰੀ ਜ਼ਰੂਰ ਹੋ ਸਕਦੇ ਹਨ ਪਰ ਅਕਾਲੀ ਨਹੀਂ।
ਇਹ ਵੀ ਪੜ੍ਹੋ : ਕੈਪਟਨ ਖ਼ਿਲਾਫ਼ ਬੋਲਣ ਵਾਲੇ ਨਵਜੋਤ ਸਿੱਧੂ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਵੇਰਕਾ ਨੇ ਵੀ ਖੋਲ੍ਹਿਆ ਮੋਰਚਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?