ਪੁਲਸ ਸਾਂਝ ਕੇਂਦਰ ’ਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਬਿਹਤਰ ਸੇਵਾਵਾਂ : ਅੈੱਸ. ਐੱਸ. ਪੀ.

Sunday, Aug 05, 2018 - 03:41 AM (IST)

ਪੁਲਸ ਸਾਂਝ ਕੇਂਦਰ ’ਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਬਿਹਤਰ ਸੇਵਾਵਾਂ : ਅੈੱਸ. ਐੱਸ. ਪੀ.

ਗੁਰਦਾਸਪੁਰ,  (ਵਿਨੋਦ)-  ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਪੁਲਸ ਸਾਂਝ ਕੇਂਦਰ ਬਾਖੂਬੀ ਸੇਵਾਵਾਂ ਨਿਭਾਅ ਰਹੇ ਹਨ। ਜ਼ਿਲੇ ਅੰਦਰ ਚੱਲ ਰਹੇ 16 ਪੁਲਸ ਸਾਂਝ ਕੇਂਦਰਾਂ ਸਬੰਧੀ ਜਾਣਕਾਰੀ ਦਿੰਦਿਆਂ ਅੈੱਸ.ਐੱਸ. ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ 12 ਪੁਲਸ ਸਾਂਝ ਕੇਂਦਰ ਪੁਲਸ ਥਾਣਿਆਂ ’ਚ, 3 ਸਬ ਡਵੀਜ਼ਨ ਵਿਚ ਅਤੇ 1 ਜ਼ਿਲਾ ਪੱਧਰ ’ਤੇ ਚੱਲ ਰਿਹਾ ਹੈ, ਜਿਸ ’ਚ ਸੇਵਾ ਦਾ ਅਧਿਕਾਰ ਕਾਨੂੰਨ 2011 ਤਹਿਤ 43 ਸੇਵਾਵਾਂ ਸਮਾਂਬੱਧ ਤਰੀਕੇ ਅੰਦਰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਡੀ.ਐੱਸ.ਪੀ. ਬਲਦੇਵ ਸਿੰਘ, ਕਮਲਦੀਪ ਸਿੰਘ ਤੇ ਜਸਬੀਰ ਸਿੰਘ ਵੀ ਮੋਜੂਦ ਸਨ।  ਐੱਸ.ਐੱਸ. ਪੀ ਨੇ ਅੱਗੇ ਦੱਸਿਆ ਕਿ 31 ਮਾਰਚ 2017 ਤੋਂ 30 ਅਪ੍ਰੈਲ 2018 ਤਕ ਜ਼ਿਲਾ ਗੁਰਦਾਸਪੁਰ ਵੱਲੋਂ ਕੁੱਲ 54258 ਵਿਅਕਤੀਆਂ ਨੂੰ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਜੋ ਕਿ ਸਮੇਂ ਸੀਮਾਂ ਦੇ ਅੰਦਰ ਸਨ। ਸੇਵਾਵਾਂ ਤੋਂ ਕੁੱਲ 37,63,725- ਰੁਪਏ ਫੈਸੀਲੀਟੇਸ਼ਨ ਚਾਰਜਸ ਇੱਕਤਰ ਕੀਤੇ ਗਏ।  ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ’ਤੇ ਲੋਕਾਂ ਨੂੰ ਇਨ੍ਹਾਂ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ 63 ਜਾਗਰੂਕਤਾ ਸੈਮੀਨਾਰ ਵੀ ਲਗਾਏ ਗਏ। 


Related News