ਐੱਸ. ਐੱਸ. ਪੀ. ਦਫ਼ਤਰ ਦਾ ਘਿਰਾਓ 20 ਨੂੰ, ਮਾਮਲਾ ਨਾਬਾਲਗ ਨੂੰ 5 ਦਿਨ ਥਾਣੇ ''ਚ ਰੱਖਣ ਦਾ

Monday, Jun 19, 2017 - 01:12 PM (IST)

ਐੱਸ. ਐੱਸ. ਪੀ. ਦਫ਼ਤਰ ਦਾ ਘਿਰਾਓ 20 ਨੂੰ, ਮਾਮਲਾ ਨਾਬਾਲਗ ਨੂੰ 5 ਦਿਨ ਥਾਣੇ ''ਚ ਰੱਖਣ ਦਾ

ਖਾਲੜਾ - ਐਤਵਾਰ ਇਲਾਕੇ ਦੇ ਮੋਹਤਬਰ ਵਿਅਕਤੀਆਂ ਤੇ ਐਂਟੀ ਕੁਰੱਪਸ਼ਨ ਮੋਰਚੇ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਅਸ਼ੀਸ਼ ਸ਼ਰਮਾ (16) ਪੁੱਤਰ ਰਾਜੇਸ਼ ਸ਼ਰਮਾ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਸਾਡੇ ਗੁਆਂਢੀ ਆਪਸ ਵਿਚ ਹਮਸਲਾਹ ਹੋ ਕੇ ਉਸ ਦੀ ਮਾਤਾ ਵੱਲੋਂ ਚਲਾਈ ਜਾ ਰਹੀ ਸਟੇਟ ਬੈਂਕ ਦੀ ਬਰਾਂਚ ਨੂੰ ਬੰਦ ਕਰਵਾਉਣ ਲਈ ਕਈ ਵਾਰ ਸਾਡੇ 'ਤੇ ਹਮਲਾ ਕਰ ਚੁੱਕੇ ਹਨ। ਇਨ੍ਹਾਂ ਇਕ ਨਾਜਾਇਜ਼ ਪਰਚਾ 116 ਐੱਫ. ਆਈ. ਆਰ. ਨੰਬਰ ਥਾਣਾ ਭਿੱਖੀਵਿੰਡ ਵਿਖੇ ਦਰਜ ਕਰਵਾ ਕੇ ਉਸ ਨੂੰ 12 ਜੂਨ ਨੂੰ ਏ. ਐੱਸ. ਆਈ. ਹਰਭਜਨ ਸਿੰਘ ਪੁਲਸ ਪਾਰਟੀ ਸਮੇਤ ਘਰੋਂ ਚੁੱਕ ਕੇ ਥਾਣੇ ਲੈ ਗਿਆ, ਜਿੱਥੇ ਐੱਸ. ਐੱਚ. ਓ. ਕਸ਼ਮੀਰ ਸਿੰਘ ਨੇ ਉਸ ਉਪਰ ਰਾਜ਼ੀਨਾਮੇ ਸਬੰਧੀ ਦਬਾਅ ਪਾਇਆ ਕਿ ਤੁਸੀਂ ਆਪਣੀ ਦਰਖਾਸਤ ਵਾਪਸ ਲੈ ਲਓ ਪਰ ਅਸੀਂ ਇਸ ਗੱਲ ਤੋਂ ਮਨ੍ਹਾ ਕਰ ਦਿੱਤਾ ਤਾਂ ਉਨ੍ਹਾਂ ਉਸ ਨੂੰ 5 ਦਿਨ ਨਾਜਾਇਜ਼ ਹਿਰਾਸਤ ਵਿਚ ਰੱਖਿਆ। ਜਦੋਂ ਮੋਹਤਬਰ ਅਤੇ ਰਿਸ਼ਤੇਦਾਰ ਉਸ ਨੂੰ ਛੁਡਾਉਣ ਲਈ ਆਉਂਦੇ ਸਨ ਤਾਂ ਐੱਸ. ਐੱਚ. ਓ. ਸ਼ਰੇਆਮ ਕਹਿੰਦਾ ਸੀ ਕਿ ਤੁਸੀਂ ਮੰਤਰੀ ਤੋਂ ਫੋਨ ਕਰਵਾਓ।
ਇਸ ਸਬੰਧੀ ਅਸ਼ੀਸ਼ ਸ਼ਰਮਾ ਤੇ ਉਸ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਆਪਣੀ ਦਿੱਤੀ ਦਰਖਾਸਤ 'ਤੇ ਕਾਰਵਾਈ ਹੋਣ ਤੱਕ 20 ਜੂਨ ਨੂੰ ਸਵੇਰੇ ਐੱਸ. ਐੱਸ. ਪੀ. ਦਫ਼ਤਰ ਅੱਗੇ ਧਰਨਾ ਦੇਵਾਂਗੇ ਅਤੇ ਨਾਲ ਹੀ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਇਸ ਮੌਕੇ ਗੁਰਪ੍ਰੀਤ ਸਿੰਘ ਗੋਲਾ, ਸੁਖਚੈਨ ਸਿੰਘ, ਕੁਲਦੀਪ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਐੱਸ. ਐੱਸ. ਓ. ਨੇ ਇਸ ਸਬੰਧ 'ਚ ਕਿਹਾ ਕਿ ਇਹ ਲੜਕਾ 326 ਦੇ ਕੇਸ ਵਿਚ ਦੋਸ਼ੀ ਹੈ ਅਤੇ ਇਹ ਮਨਘੜਤ ਗੱਲਾਂ ਕਰ ਰਿਹਾ ਹੈ। 
 


Related News