ਐੱਸ. ਡੀ. ਐੱਮ. ਵੱਲੋਂ ਸੇਵਾ ਕੇਂਦਰ ਪੰਡੋਰਾ ਮੁਹੱਲਾ ਦੀ ਚੈਕਿੰਗ

09/23/2017 1:07:54 AM

ਨਵਾਂਸ਼ਹਿਰ, (ਤ੍ਰਿਪਾਠੀ)- ਐੱਸ. ਡੀ. ਐੱਮ. ਨਵਾਂਸ਼ਹਿਰ ਹਰਚਰਨ ਸਿੰਘ ਵੱਲੋਂ ਅੱਜ ਸੇਵਾ ਕੇਂਦਰ ਪੰਡੋਰਾ ਮੁਹੱਲਾ ਨਵਾਂਸ਼ਹਿਰ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਮੌਕੇ ਉਨ੍ਹਾਂ ਸੇਵਾ ਕੇਂਦਰ ਵਿਖੇ ਸੇਵਾ ਲੈਣ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਪੁੱਛਿਆ। ਐੱਸ. ਡੀ. ਐੱਮ. ਨੇ ਸੇਵਾ ਕੇਂਦਰ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਸੇਵਾ ਕੇਂਦਰਾਂ ਵਿਖੇ ਸ਼ੁਰੂ ਕੀਤੀਆਂ ਗਈਆਂ ਨਵੀਆਂ ਸੇਵਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣ ਤਾਂ ਜੋ ਉਹ ਸੇਵਾ ਕੇਂਦਰਾਂ ਦਾ ਲਾਭ ਉਠਾ ਸਕਣ।


Related News