ਐੱਸ. ਡੀ. ਐੱਮ. ਵੱਲੋਂ ਸੇਵਾ ਕੇਂਦਰ ਤੇ ਪਸ਼ੂ ਹਸਪਤਾਲ ਦੀ ਚੈਕਿੰਗ

Tuesday, Oct 24, 2017 - 07:08 AM (IST)

ਐੱਸ. ਡੀ. ਐੱਮ. ਵੱਲੋਂ ਸੇਵਾ ਕੇਂਦਰ ਤੇ ਪਸ਼ੂ ਹਸਪਤਾਲ ਦੀ ਚੈਕਿੰਗ

ਕਪੂਰਥਲਾ, (ਮਲਹੋਤਰਾ)- ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ ਨੇ ਅੱਜ ਭੰਡਾਲ ਬੇਟ ਦੇ ਸੇਵਾ ਕੇਂਦਰ ਤੇ ਸਰਕਾਰੀ ਪਸ਼ੂ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਤੇ ਸੇਵਾ ਕੇਂਦਰ ਦੇ ਕੰਮਕਾਜ਼ ਤੇ ਬੁਨਿਆਦੀ ਢਾਂਚੇ ਦਾ ਜਾਇਜ਼ਾ ਲਿਆ। ਉਨ੍ਹਾਂ ਸੇਵਾ ਕੇਂਦਰ ਦੀ ਬਿਹਤਰੀ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਤੇ ਸੇਵਾ ਕੇਂਦਰ ਦੀ ਐਂਟਰੀ ਦੀਆਂ ਟਾਈਲਾਂ ਦੀ ਫੌਰਨ ਮੁਰੰਮਤ ਦੀ ਹਦਾਇਤ ਕੀਤੀ। 
ਪਸ਼ੂ ਹਸਪਤਾਲ ਦੇ ਦੌਰੇ ਦੌਰਾਨ ਫਾਰਮਾਸਿਸਟ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਹਸਪਤਾਲ 11 ਪਿੰਡਾਂ ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਤੇ ਇਥੇ ਰੋਜ਼ਾਨਾ ਲਗਭਗ 5 ਪਸ਼ੂ ਰੋਜ਼ਾਨਾ ਇਲਾਜ ਲਈ ਲਿਆਂਦੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਲੋੜ ਪਵੇ ਤਾਂ ਲੋਕਾਂ ਦੇ ਘਰਾਂ 'ਚ ਜਾ ਕੇ ਵੀ ਪਸ਼ੂਆਂ ਦਾ ਇਲਾਜ ਕੀਤਾ ਜਾਂਦਾ ਹੈ।


Related News