ਐੱਸ. ਸੀ./ਐੱਸ. ਟੀ. ਐਕਟ ''ਚ ਸੋਧ ਦੇ ਵਿਰੋਧ ''ਚ ਕੱਢੀ ਚੇਤਨਾ ਰੈਲੀ

Tuesday, Apr 17, 2018 - 02:38 AM (IST)

ਗੁਰਦਾਸਪੁਰ,   (ਵਿਨੋਦ)-  ਬੀਤੇ ਦਿਨ ਵੱਖ-ਵੱਖ ਅਨੁਸੂਚਿਤ ਜਾਤੀ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਸ਼ਹਿਰ ਭਰ ਵਿਚ ਚੇਤਨਾ ਰੈਲੀ ਕੱਢ ਕੇ ਐੱਸ. ਸੀ./ਐੱਸ. ਟੀ. ਐਕਟ ਵਿਚ ਸੋਧ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ ।
ਚੇਤਨਾ ਰੈਲੀ ਗੁਰਦਾਸਪੁਰ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦੀ ਹੋਈ ਡੀ. ਸੀ. ਦਫ਼ਤਰ ਵਿਚ ਆ ਕੇ ਰੁਕੀ, ਜਿਥੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫੁੱਲ ਭੇਟ ਕੀਤੇ ਗਏ। ਚੇਤਨਾ ਰੈਲੀ ਵਿਚ ਭਾਰਤੀ ਮੂਲ ਨਿਵਾਸੀ ਸਭਾ, ਸ੍ਰੀ ਗੁਰੂ ਰਵਿਦਾਸ ਸਭਾ, ਸ੍ਰੀ ਗੁਰੂ ਨਾਭਾ ਦਾਸ, ਸੰਤ ਕਬੀਰ ਦਾਸ ਸਭਾ, ਵਾਲਮੀਕਿ ਸਭਾ ਆਦਿ ਸੰਸਥਾਵਾਂ ਨੇ ਚੇਤਨਾ ਰੈਲੀ ਵਿਚ ਹਿੱਸਾ ਲਿਆ। ਜਾਣਕਾਰੀ ਦਿੰਦੇ ਹੋਏ ਕੇਵਲ ਕ੍ਰਿਸ਼ਨ ਲਾਡੀ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਹਿੱਤਾ ਦੀ ਰਾਖੀ ਹਰ ਹਾਲ ਵਿਚ ਕੀਤੀ ਜਾਵੇਗੀ। ਜਦਕਿ ਐੱਸ. ਸੀ./ਐੱਸ. ਟੀ. ਐਕਟ ਵਿਚ ਕੀਤੀ ਗਈ ਸੋਧ ਵਿਚ ਕੇਂਦਰ ਸਰਕਾਰ ਜਲਦ ਤੋਂ ਜਲਦ ਦਬਾਅ ਬਣਾ ਕੇ ਵਾਪਸ ਲਵੇ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਸਾਰੇ ਲੋਕਾਂ ਨੇ ਸ਼ਾਂਤਮਈ ਢੰਗ ਨਾਲ ਅੱਜ ਚੇਤਨਾ ਰੈਲੀ ਕੱਢੀ ਹੈ, ਜਿਸ ਵਿਚ ਦੀਨਾਨਗਰ ਅਤੇ ਬਹਿਰਾਮਪੁਰ ਨਾਲ ਸਬੰਧਤ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ ਹੈ। ਇਸ ਮੌਕੇ ਪ੍ਰੇਮ ਖਰਲਾਂਵਾਲਾ, ਵਰਿੰਦਰ ਬਹਿਰਾਮਪੁਰ, ਰਛਪਾਲ ਭੁੰਬਲੀ, ਕਰਮਵੀਰ ਸਿੰਘ, ਬਸਪਾ ਤੋਂ ਰਮਨ ਕੁਮਾਰ, ਸਾਹਿਲ ਕੁਮਾਰ ਅਤੇ ਅਨਿਲ ਕੁਮਾਰ ਆਦਿ ਹਾਜ਼ਰ ਸਨ 


Related News