ਸੀਟਾਂ ਫੁੱਲ ਹੋਣ ਨਾਲ 3 ਗੁਣਾ ਭਾਅ ’ਤੇ ਟਿਕਟਾਂ ਲੈ ਕੇ ਜਲੰਧਰ ਦੇ 4 ਤੇ ਪੰਜਾਬ ਦੇ 22 ਵਿਦਿਆਰਥੀ ਮਾਸਕੋ ਰਵਾਨਾ

Monday, Mar 07, 2022 - 03:28 PM (IST)

ਜਲੰਧਰ (ਪੁਨੀਤ)- ਯੂਕ੍ਰੇਨ ਵਿਚ ਖ਼ਤਰਾ ਹੁਣ ਪਹਿਲਾਂ ਨਾਲੋਂ ਵਧ ਗਿਆ ਹੈ, ਜਿਸ ਕਾਰਨ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਵਾਪਸ ਰਵਾਨਾ ਹੋ ਰਹੇ ਹਨ। ਵਿਦਿਆਰਥੀਆਂ ਵਿਚ ਵਾਪਸ ਜਾਣ ਦੀ ਜਲਦੀ ਨੂੰ ਵੇਖਦੇ ਹੋਏ ਉਥੇ ਭਾਰਤੀਆਂ ਨੂੰ ਹਰ ਚੀਜ਼ ਨੂੰ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ, ਜਦੋਂ ਕਿ ਉਹੀ ਵਸਤਾਂ ਯੂਕ੍ਰੇਨ ਦੇ ਲੋਕਾਂ ਨੂੰ ਸਸਤੇ ਭਾਅ ਵਿਚ ਮੁਹੱਈਆ ਹੋ ਰਹੀਆਂ ਹਨ। ਟਰੇਨਾਂ ਵਿਚ ਵੀ ਆਮ ਸੀਟਾਂ ਫੁੱਲ ਜਾ ਰਹੀਆਂ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਜ਼ਿਆਦਾ ਪੈਸੇ ਅਦਾ ਕਰਨੇ ਪੈ ਰਹੇ ਹਨ। ਕ੍ਰੀਮੀਆ ਵਿਚ ਵਿਦਿਆਰਥੀਆਂ ਨੂੰ ਰੇਲ ਗੱਡੀਆਂ ਰਾਹੀਂ ਰਵਾਨਾ ਕਰਨ ਵਾਲੇ ਐੱਚ. ਸਿੰਘ ਨੇ ਦੱਸਿਆ ਕਿ ਕੁਝ ਸਮੇਂ ਲਈ ਜੰਗ ਰੁਕਣ ਤੋਂ ਬਾਅਦ ਹੁਣ ਖਤਰਾ ਜ਼ਿਆਦਾ ਹੋ ਚੁੱਕਾ ਹੈ। ਹੁਣ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਕ੍ਰੀਮੀਆ ਵਿਚ ਵੀ ਹਮਲਾ ਹੋ ਸਕਦਾ ਹੈ, ਜਿਸ ਕਾਰਨ ਬੇਹੱਦ ਡਰੇ ਹੋਏ ਲੋਕ ਅਤੇ ਵਿਦਿਆਰਥੀ ਉਥੋਂ ਵੱਡੀ ਗਿਣਤੀ ਵਿਚ ਪਲਾਇਨ ਕਰਨ ਨੂੰ ਮਜਬੂਰ ਹਨ।

ਇਸੇ ਲੜੀ ਵਿਚ ਐਤਵਾਰ ਸੈਂਕੜੇ ਭਾਰਤੀਆਂ ਤੋਂ ਇਲਾਵਾ 26 ਵਿਦਿਆਰਥੀ ਕ੍ਰੀਮੀਆ ਤੋਂ ਮਾਸਕੋ ਲਈ ਰਵਾਨਾ ਹੋ ਗਏ। ਇਨ੍ਹਾਂ ਵਿਚੋਂ ਕਈਆਂ ਨੂੰ 3500 ਵਾਲੀ ਟਿਕਟ ਲਈ 9000 ਤੋਂ ਜ਼ਿਆਦਾ ਰਕਮ ਅਦਾ ਕਰਨੀ ਪਈ। ਇਨ੍ਹਾਂ ਵਿਚੋਂ 4 ਵਿਦਿਆਰਥੀ ਜਲੰਧਰ ਦੇ ਵੀ ਸ਼ਾਮਲ ਹਨ, ਜੋਕਿ ਬੁੱਧਵਾਰ ਨੂੰ ਦਿੱਲੀ ਏਅਰਪੋਰਟ ’ਤੇ ਪਹੁੰਚਣਗੇ। ਵੀਡੀਓ ਕਾਲ ਜ਼ਰੀਏ ਟਰੇਨਾਂ ਵਿਚ ਬੈਠੇ ਵਿਦਿਆਰਥੀ ਬੋਲੇ ਕਿ ਭਗਵਾਨ ਦਾ ਸ਼ੁੱਕਰ ਹੈ ਕਿ ਅਸੀਂ ਜ਼ਿੰਦਾ ਵਾਪਸ ਜਾ ਰਹੇ ਹਾਂ। ਅੰਮ੍ਰਿਤਸਰ ਨੇੜਲੇ ਇਲਾਕੇ ਦੇ ਰਹਿਣ ਵਾਲੇ ਮਿਸ਼ਰਤ ਅਰੋੜਾ ਨੇ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਸਾਡੇ ਸਾਰੇ ਵਿਦਿਆਰਥੀ ਵੀ ਜਲਦ ਤੋਂ ਜਲਦ ਯੂਕ੍ਰੇਨ ਵਿਚੋਂ ਨਿਕਲ ਜਾਣ।

ਯੂਕ੍ਰੇਨ 'ਚ ਪਾਣੀ ਖ਼ਰੀਦਣ ਲਈ ਨਕਦੀ ਨਹੀਂ, ATM ਕਾਰਡ ਬੰਦ, ਜਾਣੋ ਕਿਹੜੇ ਹਾਲਾਤ 'ਚੋਂ ਲੰਘ ਰਹੇ ਨੇ ਵਿਦਿਆਰਥੀ

PunjabKesari

ਐੱਚ. ਸਿੰਘ ਨੇ ਦੱਸਿਆ ਕਿ ਇਨ੍ਹਾਂ 26 ਵਿਦਿਆਰਥੀਆਂ ਨੂੰ ਕ੍ਰੀਮੀਆ ਦੇ ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਲਈ 18 ਕੈਬ ਕਰਨੀਆਂ ਪਈਆਂ। ਆਸਾਨੀ ਨਾਲ ਕੈਬ ਮਿਲਣ ਕਾਰਨ ਵਿਦਿਆਰਥੀ ਜ਼ਿਆਦਾ ਪੈਸੇ ਖਰਚ ਕੇ ਆਪਣਾ ਸਾਮਾਨ ਨਾਲ ਲਿਜਾਣਾ ਚਾਹੁੰਦੇ ਹਨ, ਜਦੋਂ ਕਿ ਬਾਰਡਰ ਏਰੀਏ ਵਾਲੇ ਵਿਦਿਆਰਥੀ ਆਪਣਾ ਸਾਮਾਨ ਛੱਡ ਕੇ ਜਾਣ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਥੇ ਜਿਸ ਕੈਬ ਲਈ 2000 ਰੁਪਏ ਦੇਣੇ ਪੈਂਦੇ ਸਨ, ਉਸ ਦੇ ਲਈ 2500 ਅਤੇ ਉਸ ਤੋਂ ਜ਼ਿਆਦਾ ਪੈਸੇ ਦੇਣੇ ਪਏ। ਕ੍ਰੀਮੀਆ ਦੀ ਮੈਡੀਕਲ ਯੂਨੀਵਰਸਿਟੀ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਇਥੋਂ ਰਵਾਨਾ ਹੋ ਚੁੱਕੇ ਹਨ। ਹੁਣ ਇਥੇ 500 ਤੋਂ ਘੱਟ ਹੀ ਬੱਚੇ ਰਹਿ ਗਏ ਹਨ। ਇਨ੍ਹਾਂ ਵਿਚੋਂ ਕਈਆਂ ਨੂੰ ਕੱਲ ਰਵਾਨਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੜੀਵਾਰ ਵਿਦਿਆਰਥੀ ਰਵਾਨਾ ਹੋ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਜੰਗ ਲੱਗਣ ਤੋਂ ਬਾਅਦ ਹਾਲਾਤ ਠੀਕ ਹੋਣ ਬਾਰੇ ਸੋਚਿਆ ਸੀ ਅਤੇ ਰਵਾਨਾ ਹੋਣ ਨੂੰ ਮਹੱਤਵ ਨਹੀਂ ਦੇ ਰਹੇ ਸਨ ਪਰ ਹੁਣ ਵਾਪਸ ਜਾਣਾ ਲੋੜ ਬਣ ਚੁੱਕੀ ਹੈ, ਜਿਸ ਦਾ ਲਾਭ ਉਥੋਂ ਦੇ ਲੋਕ ਵੀ ਉਠਾ ਰਹੇ ਹਨ।

ਬੀਤੇ ਦਿਨੀਂ ਸਟੇਸ਼ਨ ’ਤੇ ਬੇਹੱਦ ਜ਼ਿਆਦਾ ਭੀੜ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਜੰਗ ਕੁਝ ਦੇਰ ਲਈ ਰੁਕਣ ਕਾਰਨ ਲੋਕਾਂ ਨੇ ਕ੍ਰੀਮੀਆ ਛੱਡਣ ਵਿਚ ਜਲਦੀ ਕੀਤੀ, ਇਸ ਕਾਰਨ ਕਈ ਵਿਦਿਆਰਥੀਆਂ ਨੂੰ ਖੜ੍ਹੇ ਹੋ ਕੇ ਜਾਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਅੱਜ ਟਿਕਟਾਂ ਭਾਵੇਂ ਮਹਿੰਗੀਆਂ ਮਿਲ ਰਹੀਆਂ ਹਨ ਪਰ ਜ਼ਿਆਦਾਤਰ ਵਿਦਿਆਰਥੀਆਂ ਨੂੰ ਬੈਠਣ ਲਈ ਸੀਟਾਂ ਆਸਾਨੀ ਨਾਲ ਮਿਲ ਰਹੀਆਂ ਹਨ। ਇਥੋਂ ਨਿਕਲਣ ਵਾਲੇ ਵਿਦਿਆਰਥੀ ਟਰੇਨਾਂ ਰਾਹੀਂ ਜਾਣ ਵਾਲੇ ਵਿਦਿਆਰਥੀ ਫੋਟੋਆਂ ਭੇਜ ਰਹੇ ਹਨ।

ਇਹ ਵੀ ਪੜ੍ਹੋ: BBMB ਅਤੇ ਯੂਕ੍ਰੇਨ ਮੁੱਦੇ ਨੂੰ ਲੈ ਕੇ CM ਚੰਨੀ ਨੇ ਅਮਿਤ ਸ਼ਾਹ ਕੋਲੋਂ ਮਿਲਣ ਦਾ ਮੰਗਿਆ ਸਮਾਂ

100 ਫ਼ੀਸਦੀ ਮਹਿੰਗੇ ਭਾਅ ਮਿਲ ਰਹੀ ਫਲਾਈਟਾਂ ਦੀਆਂ ਟਿਕਟਾਂ
ਜ਼ਿਆਦਾਤਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਟਿਕਟਾਂ ਬੁੱਕ ਕਰਵਾ ਕੇ ਮੋਬਾਇਲ ਜਾਂ ਈਮੇਲ ਜ਼ਰੀਏ ਭੇਜੀਆਂ ਜਾ ਰਹੀਆਂ ਹਨ। ਮਾਸਕੋ ਤੋਂ ਦੁਬਈ ਅਤੇ ਉਸ ਤੋਂ ਬਾਅਦ ਦਿੱਲੀ ਜਾਣ ਵਾਲੀਆਂ ਫਲਾਈਟਾਂ ਦਾ ਖ਼ਰਚ 40 ਹਜ਼ਾਰ ਦੇ ਕਰੀਬ ਰਹਿੰਦਾ ਹੈ। ਕਈਆਂ ਦੀਆਂ ਟਿਕਟਾਂ ਵਿਚ ਉਸ ਦਾ ਭਾਅ 85 ਹਜ਼ਾਰ ਤੋਂ ਜ਼ਿਆਦਾ ਦੇਖਿਆ ਗਿਆ। ਇਸ ਨੂੰ ਵੇਖਣ ਵਾਲੇ ਕ੍ਰੀਮੀਆ ਦੇ ਏਜੰਟ ਵੀ ਹੈਰਾਨ ਹਨ। ਐੱਚ. ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਆਨਲਾਈਨ ਦੇਖਿਆ ਸੀ ਪਰ ਟਿਕਟ ਇੰਨੀ ਮਹਿੰਗੀ ਨਹੀਂ ਸੀ। ਸ਼ਾਇਦ ਵਿਦਿਆਰਥੀਆਂ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦੀ ਘਾਟ ਵਿਚ ਇੰਨੀਆਂ ਮਹਿੰਗੀਆਂ ਟਿਕਟਾਂ ਖਰੀਦ ਲਈਆਂ। ਉਨ੍ਹਾਂ ਨੇ ਕਿਹਾ ਕਿ ਮਾਂ-ਬਾਪ ਚਾਹੁੰਦੇ ਹਨ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਬੱਚੇ ਵਾਪਸ ਆ ਜਾਣ, ਇਸੇ ਲਈ ਉਹ ਮਹਿੰਗੇ ਭਾਅ ਦੀਆਂ ਟਿਕਟਾਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਟਿਕਟ ਖਰੀਦਣ ਤੋਂ ਪਹਿਲਾਂ ਕਿਸੇ ਚੰਗੀ ਵੈੱਬਸਾਈਟ ’ਤੇ ਚੈੱਕ ਕਰ ਲਵੋ, ਇਸ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਭਾਅ ਵਿਚ ਖ਼ਰੀਦਣ ਦੀ ਜ਼ਰੂਰਤ ਨਹੀਂ ਪਵੇਗੀ।
ਇਹ ਵੀ ਪੜ੍ਹੋ: ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News