ਜਲੰਧਰ ਦੇ ਰੁੜਕਾ ਕਲਾਂ ਪਿੰਡ ਦੀ ਪਹਿਲ, ਬਰਸਾਤੀ ਪਾਣੀ ਨੂੰ ਬਚਾਉਣ ਲਈ ਛੱਤ ’ਤੇ ਲਾਇਆ ‘ਵਾਟਰ ਰਿਚਾਰਜ ਪਲਾਂਟ’

Thursday, Apr 15, 2021 - 02:16 PM (IST)

ਜਲੰਧਰ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ ’ਚ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਗਰਮੀਆਂ ਤੋਂ ਪਹਿਲਾਂ ਪਾਣੀ ਦੀ ਸਾਂਭ-ਸੰਭਾਲ ਲਈ 100 ਦਿਨਾਂ ਦੀ ‘ਕੈਚ ਦਿ ਰੇਨ’ ਮੁਹਿੰਮ ਸ਼ੁਰੂ ਕੀਤੀ ਜਾਵੇ ਪਰ ਜਲੰਧਰ ਜ਼ਿਲ੍ਹੇ ਦੇ ਰੁੜਕਾ ਕਲਾਂ ਪਿੰਡ ਨੇ ਪਹਿਲਾਂ ਹੀ ਛੱਤ ’ਤੇ 1.5 ਲੱਖ ਦੀ ਲਾਗਤ ਵਾਲਾ ਵਾਟਰ ਰਿਚਾਰਜ ਪਲਾਂਟ ਦਾ ਨਿਰਮਾਣ ਕਰ ਦਿੱਤਾ ਹੈ। ਇਸ ਪਲਾਂਟ ਦੇ ਨਾਲ 7 ਘਰਾਂ ਨੂੰ ਜੋੜਿਆ ਗਿਆ ਹੈ। 

ਪਿੰਡ ਵਿਚ ਆਂਗਨਵਾੜੀ ਕੇਂਦਰ ਦੇ ਬਾਹਰ ਸਥਾਪਤ ਇਸ ਟੈਂਕ ’ਚ ਤਕਰੀਬਨ ਇਕ ਲੱਖ ਲੀਟਰ ਬਰਸਾਤੀ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੈ ਅਤੇ ਇਸ ਨੂੰ ਧਰਤੀ ਹੇਠਲੇ ਪਾਣੀ ’ਚ ਮਿਲਾਉਣ ਲਈ 80 ਫੁੱਟ ਡੂੰਘਾਈ ਹੈ। ਯੂਨਿਟ ਨੂੰ ਪਿੰਡ ਤੋਂ ਨਗਰ ਪੰਚਾਇਤ, ਯੁਵਾ ਫੁੱਟਬਾਲ ਕਲੱਬ ਅਤੇ ਐੱਨ. ਆਰ. ਆਈ. ਦੀ ਸਾਂਝੀ ਕੋਸ਼ਿਸ਼ ਸਦਕਾ ਸਥਾਪਤ ਕੀਤਾ ਗਿਆ ਹੈ। ਪਿੰਡ ’ਚ ਘੱਟ ਤੋਂ ਘੱਟ 19 ਹੋਰ ਛੱਤ ’ਤੇ ਬਣੇ ਵਾਟਰ ਰਿਚਾਰਜ ਪਲਾਂਟ ਲਾਉਣ ਦੀ ਸੰਭਾਵਨਾ ਹੈ।  ਜਲੰਧਰ ਦੇ ਮਿੱਟੀ ਸਾਂਭ-ਸੰਭਾਲ ਅਫ਼ਸਰ ਲੁਪਿੰਦਰ ਕੁਮਾਰ ਨੇ ਕਿਹਾ ਕਿ ਰੁੜਕਾ ਕਲਾਂ ਡਿੱਗ ਰਹੇ ਪਾਣੀ ਦੇ ਪੱਧਰ ਦੇ ਡਾਰਕ ਜ਼ੋਨ ਸ਼੍ਰੇਣੀ ਵਿਚ ਹੁੰਦਾ ਸੀ। ਹਾਲਾਂਕਿ ਛੱਤ ਦੇ ਵਾਟਰ ਰਿਚਾਰਜ ਯੂਨਿਟ ਅਤੇ ਕਮਿਊਨਿਟੀ ਟੋਬਿਆਂ ਦੇ ਨਿਰਮਾਣ ਨਾਲ ਪਿੰਡ ’ਚ ਇਕ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਪਾਣੀ ਦੀ ਸੰਭਾਲ ਨੂੰ ਉਤਸ਼ਾਹਤ ਕਰਨ ਲਈ ਦੂਜੇ ਪਿੰਡਾਂ ’ਚ ਵੀ ਇਸ ਮਾਡਲ ਨੂੰ ਅਪਣਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ

PunjabKesari

ਤਲਾਬ ਸਿੰਚਾਈ ਯੋਜਨਾ ਨੇ ਰੁੜਕਾ ਕਲਾਂ ਪਿੰਡ ’ਚ ਕਿਸਾਨਾਂ ਨੂੰ ਕਾਫ਼ੀ ਲਾਭ ਪਹੁੰਚਾਇਆ ਹੈ। ਪਿੰਡ ਦੇ ਤਲਾਬ ਨੇੜਲੇ ਖੇਤਾਂ ਦੀ ਸਿੰਚਾਈ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਕ ਪਾਸੇ ਜਿੱਥੇ ਧਰਤੀ ਹੇਠਲਾ ਪਾਣੀ ਘੱਟਦਾ ਜਾ ਰਿਹਾ ਹੈ, ਉਥੇ ਹੀ ਸੀਵਰੇਜ ਪਾਣੀ ਦੀ ਸੱਮਸਿਆ ਦੀ ਚਿੰਤਾ ਹੈ ਪਰ ਇਨ੍ਹਾਂ ਪ੍ਰਾਜੈਕਟਾਂ ਨਾਲ ਧਰਤੀ ਹੇਠਲੇ ਪਾਣੀ ਨੂੰ ਬਰਕਰਾਰ ਰੱਖਣ ਲਈ ਸਹਾਇਤਾ ਮਿਲੇਗੀ। 

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

ਇਨ੍ਹਾਂ ਤਿੰਨਾਂ ਪੜਾਵਾਂ ਤਹਿਤ ਹੁੰਦਾ ਹੈ ਕੰਮ 
ਇਸ ਤਿੰਨ ਪੜਾਵਾਂ ਦੌਰਾਨ ਪਾਣੀ ਵਿੱਚੋਂ ਗਾਰ ਨੂੰ ਬਾਹਰ ਕੱਢ ਕੇ ਉਸ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਫਿਰ ਫਿਲਟਰ ਕਰਕੇ ਇਕ ਵੱਡੇ ਛੱਪੜ ਵਿਚ ਇਕੱਠਾ ਕੀਤਾ ਜਾਂਦਾ ਹੈ। ਫਿਰ ਇਸ ਨੂੰ ਅੱਗੇ 24 ਸੋਲਰ ਪੈਨਲਾਂ ਦੀ ਸ਼ਕਤੀ ਨਾਲ ਚੱਲਣ ਵਾਲੇ ਪੰਪ ਦੀ ਮਦਦ ਨਾਲ ਸਿੰਚਾਈ ਲਈ ਬਾਹਰ ਕੱਢਿਆ ਜਾਂਦਾ ਹੈ। ਰੁੜਕਾਂ ਕਲਾਂ ਵਾਈ. ਐੱਫ. ਸੀ. ਦੇ ਸੰਸਥਾਪਕ ਗੁਰਮੰਗਲ ਦਾਸ ਦਾ ਕਹਿਣਾ ਹੈ ਕਿ ਮਿਸ਼ਨ 2024 ਦੀ ਕਾਰਜ ਯੋਜਨਾ ਦੇ ਹਿੱਸੇ ਵਜੋਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਉਪਕਰਣਾਂ ਰਾਹੀਂ 800 ਏਕੜ ਨੂੰ ਸਿੰਚਾਈ ਕਰਨ ਲਈ 6 ਹੋਰ ਤਲਾਬ ਅਤੇ 5 ਕਿਲੋਮੀਟਰ ਐੱਚ. ਡੀ. ਪੀ. ਦੇ ਅੰਡਰਗਰਾਊਂਡ ਪਾਈਪ ਲਾਈਨਾਂ ’ਤੇ ਕੰਮ ਚੱਲ ਰਿਹਾ ਹੈ। ਇਸ ਦੇ ਇਲਾਵਾ 200 ਸੋਖ ਗੱਢਿਆਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਯੋਜਨਾ ਲਈ ਕੁੱਲ ਬਜਟ 3 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ। 

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

ਲੁਪਿੰਦਰ ਨੇ ਕਿਹਾ ਕਿ ਜਦੋਂ ਵਾਈ. ਐੱਫ. ਸੀ. ਅਤੇ ਪੰਚਾਇਤ ਪਿੰਡ ਵੱਲੋਂ ਮਿੱਟੀ ਦੇ ਚੀਫ ਸਾਂਭ-ਸੰਭਾਲ ਰਾਜੇਸ਼ ਵਿਸ਼ਿਸ਼ਠ ਦੇ ਨਿਰਦੇਸ਼ਾਂ ਤਹਿਤ ਪਿੰਡ ਲਈ ਜਲ ਸਾਂਭ-ਸੰਭਾਲ ਦੇ ਮਾਡਲ ਤਿਆਰ ਕੀਤੇ। ਇਹ ਪਹਿਲੀ ਵਾਰ ਅਜਿਹਾ ਹੋਇਆ ਕਿ ਜਦੋਂ ਸਥਾਨਕ ਸਰੋਤਾਂ ਦੀ ਸਹੀ ਵਰਤੋਂ ਕੀਤੀ ਗਈ। ਨੈਸ਼ਨਲ ਬਾਗਬਾਨੀ ਮਿਸ਼ਨ ਨੇ ਵੀ ਇਸ ਮਾਡਲ ਨੂੰ ਮਨਜ਼ੂਰੀ ਦਿੱਤੀ ਅਤੇ ਪ੍ਰਸ਼ੰਸਾ ਕੀਤੀ ਹੈ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News