ਹਿੱਸਾ ਪੀੜਤ ਔਰਤਾਂ ਨੂੰ ਇਨਸਾਫ ਲਈ ਹੁਣ ਨਹੀਂ ਖਾਣੇ ਪੈਣਗੇ, ਥਾਣੇ, ਕਚਿਹਰੀਆਂ 'ਚ ਧੱਕੇ

09/06/2019 10:28:27 AM

ਰੂਪਨਗਰ (ਸੱਜਣ ਸੈਣੀ) - ਹਿੱਸਾ ਤੋਂ ਪੀੜਤ ਔਰਤਾਂ ਇਨਸਾਫ ਲਈ ਕਚਿਹਰੀਆਂ ਅਤੇ ਥਾਣੇ ਦੇ ਵਾਰ-ਵਾਰ ਚੱਕਰ ਕੱਟਣ ਲਈ ਮਜ਼ਬੂਰ ਹੋ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਹਿੰਸਾ ਪੀੜਤ ਔਰਤਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਭਾਰਤ ਸਰਕਾਰ ਵਲੋਂ 'ਵਨ ਸਟੋਪ ਕਰਾਇਸਸ ਸੈਂਟਰ' ਖੋਲ੍ਹ ਦਿੱਤੇ ਗਏ ਹਨ, ਜਿਸ ਚ ਉਨ੍ਹਾਂ ਨੂੰ ਇਕੋਂ ਛੱਤ ਹੇਠ ਡਾਕਟਰੀ ਸਹਾਇਤਾ, ਕੌਂਸਲਿੰਗ, ਰਹਿਣ ਦਾ ਪ੍ਰਬੰਧ, ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸੈਂਪਰ ਨਾਲ ਸੰਪਰਕ ਕਰਨ ਲਈ ਸਰਕਾਰ ਵਲੋਂ ਮੁਫਤ ਹੈਲਪਲਾਈਨ ਨੰਬਰ 01881-500070 ਵੀ ਜਾਰੀ ਕਰ ਦਿੱਤਾ ਗਿਆ ਹੈ।

PunjabKesari

ਇਸ ਦੌਰਾਨ ਜੇਕਰ ਗੱਲ ਰੂਪਨਗਰ ਦੀ ਕੀਤੀ ਜਾਵੇ ਤਾਂ ਰੂਪਨਗਰ ਦੇ ਸਿਵਲ ਹਸਪਤਾਲ 'ਚ ਵੀ 'ਵਨ ਸਟੋਪ ਕਰਾਇਸਸ ਸੈਂਟਰ' ਖੋਲ੍ਹ ਦਿੱਤਾ ਗਿਆ ਹੈ, ਜੋ ਸਖੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਵਲੋਂ ਇਸ ਸੈਂਟਰ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਪੀੜਤ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਬਹੁਤ ਜਲਦ ਇਸ ਸੈਂਟਰ ਦੀ ਆਪਣੀ ਵੱਖਰੀ ਇਮਾਰਤ ਤਿਆਰ ਕੀਤੀ ਜਾਵੇਗੀ।

PunjabKesari

ਦੱਸ ਦੇਈਏ ਕਿ ਇਸ ਸੈਂਟਰ ਦੇ ਖੁੱਲ੍ਹਣ 'ਤੇ ਔਰਤਾਂ ਬੇਹੱਦ ਖੁਸ਼ ਨਜ਼ਰ ਆਈਆਂ, ਜਿਸ ਸਦਕਾ ਉਨ੍ਹਾਂ ਨੇ ਭਾਰਤ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।


rajwinder kaur

Content Editor

Related News