ਜੇਲ 'ਚੋਂ ਲਾਈਵ ਹੋ ਕੇ ਕੈਦੀ ਨੇ ਖੋਲ੍ਹੀ ਰੂਪਨਗਰ ਜੇਲ ਪ੍ਰਸ਼ਾਸਨ ਦੀ ਪੋਲ

01/05/2020 3:52:57 PM

ਰੂਪਨਗਰ (ਸੱਜਣ ਸੈਣੀ)— ਰੂਪਨਗਰ ਜੇਲ 'ਚੋਂ ਲਾਈਵ ਹੋ ਕੇ ਕੈਦੀ ਵੱਲੋਂ ਜੇਲ ਪ੍ਰਸ਼ਾਸਨ ਦੀ ਪੋਲ ਖੋਲ੍ਹਣ ਦਾ ਮਾਮਲਾ ਸਾਹਮਣੇ ਆਇਆ ਹੈ।  ਰੂਪਨਗਰ ਜੇਲ 'ਚੋਂ ਇਕ ਕੈਦੀ ਦੀ ਵੀਡੀਓ ਵਾਇਰਲ ਹੋਈ ਹੈ, ਜੋ ਮਨੋਜ ਨਾਂ ਦੇ ਕੈਦੀ ਵੱਲੋਂ ਬਣਾਈ ਗਈ ਹੈ। ਵੀਡੀਓ 'ਚ ਕੈਦੀ ਵੱਲੋਂ ਜੇਲ ਪ੍ਰਸ਼ਾਸਨ ਖਿਲਾਫ ਵੱਡੇ ਦੋਸ਼ ਲਗਾਏ ਗਏ ਹਨ।

ਕੈਦੀ ਨੇ ਦੋਸ਼ ਲਗਾਉਂਦੇ ਕਿਹਾ ਕਿ ਜੇਲ ਸੁਪਰਡੈਂਟ ਅਤੇ ਜੇਲ ਦੇ ਅਧਿਕਾਰੀ ਉਸ ਨੂੰ ਜਬਰਨ ਜੇਲ ਦੇ ਅੰਦਰ ਨਸ਼ਾ ਤਸਕਰੀ ਅਤੇ ਮੋਬਾਇਲ ਵੇਚਣ ਲਈ ਮਜਬੂਰ ਕਰ ਰਹੇ ਹਨ। ਇਹ ਹੀ ਨਹੀਂ ਉਸ ਨੇ ਦੋਸ਼ ਲਗਾਉਂਦੇ ਕਿਹਾ ਕਿ ਅਧਿਕਾਰੀਆਂ ਵੱਲੋਂ ਪੈਸਿਆਂ ਦੀ ਵੀ ਮੰਗ ਕੀਤੀ ਜਾਂਦੀ ਹੈ। ਇਸ ਕੈਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰੂਪਨਗਰ ਜੇਲ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਇਹ ਵੀਡੀਓ ਕਿਹੜੇ ਸਮੇਂ ਦੀ ਹੈ, ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਹੈ ਪਰ ਵੀਡੀਓ ਨੇ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

PunjabKesari
ਉਥੇ ਹੀ ਦੂਜੇ ਪਾਸੇ ਜੇਲ ਪ੍ਰਸ਼ਾਸਨ ਨੇ ਲੱਗੇ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਰੂਪਨਗਰ ਜੇਲ ਦੇ ਸੁਪਰਡੈਂਟ ਜਸਵੰਤ ਸਿੰਘ ਥਿੰਡ ਨਾਲ ਜਦੋਂ 'ਜਗ ਬਾਣੀ' ਦੇ ਪੱਤਰਕਾਰ ਵੱਲੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ 'ਚ ਸ਼ਿਫਟ ਹੋਏ 15 ਦਿਨ ਹੋਏ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੇ ਜੇਲ ਦੇ ਅੰਦਰ ਮੋਬਾਇਲ ਦੀ ਵਰਤੋਂ ਕਰ ਰਹੇ ਤਿੰਨ ਹੋਰ ਕੈਦੀਆਂ 'ਤੇ ਸਖਤੀ ਕੀਤੀ ਸੀ, ਇਸ ਕਰਕੇ ਇਸ ਕੈਦੀ ਨੇ ਉਨ੍ਹਾਂ 'ਤੇ ਝੂਠੇ ਇਲਜ਼ਾਮ ਲਗਾਉਂਦੇ ਹੋਏ ਵੀਡੀਓ ਵਾਇਰਲ ਹੋਈ ਹੈ। ਜੇਲ ਸੁਪਰਡੈਂਟ ਨੇ ਦੱਸਿਆ ਕਿ ਵੀਡੀਓ ਵਾਇਰਲ ਕਰਨ ਵਾਲੇ ਕੈਦੀ ਖਿਲਾਫ ਸਿਟੀ ਰੂਪਨਗਰ 'ਚ ਐੱਫ. ਆਰ. ਆਈ. ਦਰਜ ਕਰਵਾ ਦਿੱਤੀ ਹੈ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


shivani attri

Content Editor

Related News